ਬ੍ਰਿਟੇਨ-ਕੈਨੇਡਾ ''ਚ ਸੜਕਾਂ ''ਤੇ ਉੱਤਰੇ ਲੋਕ, ਬਲੋਚਿਸਤਾਨ ਵਿਚ ਪਾਕਿ ਦੇ ਅੱਤਿਆਚਾਰ ਖਿਲਾਫ਼ ਚੁੱਕੀ ਆਵਾਜ਼

Tuesday, Sep 01, 2020 - 11:33 AM (IST)

ਬ੍ਰਿਟੇਨ-ਕੈਨੇਡਾ ''ਚ ਸੜਕਾਂ ''ਤੇ ਉੱਤਰੇ ਲੋਕ, ਬਲੋਚਿਸਤਾਨ ਵਿਚ ਪਾਕਿ ਦੇ ਅੱਤਿਆਚਾਰ ਖਿਲਾਫ਼ ਚੁੱਕੀ ਆਵਾਜ਼

ਓਟਾਵਾ- ਪਾਕਿਸਤਾਨ ਵਿਚ ਜ਼ਬਰਦਸਤੀ ਲੋਕਾਂ ਨੂੰ ਲਾਪਤਾ ਕਰ ਦਿੱਤਾ ਜਾਂਦਾ ਹੈ, ਜਿਨ੍ਹਾਂ ਬਾਰੇ ਕਦੇ ਕੋਈ ਸੂਹ ਹੀ ਨਹੀਂ ਮਿਲਦੀ। ਇਸ ਖਿਲਾਫ ਬ੍ਰਿਟੇਨ ਤੇ ਕੈਨੇਡਾ ਵਿਚ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। 

ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਚ ਬਲੂਚ, ਸਿੰਧੀ, ਪਖਤੂਨ ਸੰਗਠਨਾਂ ਦੇ ਮੈਂਬਰਾਂ ਨੇ ਸੰਯੁਕਤ ਰਾਸ਼ਟਰ ਅਤੇ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਪਾਕਿਸਤਾਨ ਵਿਚ ਲੋਕਾਂ ਨੂੰ ਜ਼ਬਰਦਸਤੀ ਗਾਇਬ ਕਰਨ, ਇਸਲਾਮ ਵਿਚ ਧਰਮ ਬਦਲਾਉਣ ਅਤੇ ਆਸਾਧਾਰਣ ਕਤਲਾਂ ਵਰਗੇ ਤਸ਼ੱਦਦਾਂ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ। ਬਲੂਚ ਨੈਸ਼ਨਲ ਮੂਵਮੈਂਟ, ਕੈਨੇਡਾ ਪਖਤੂਨ ਕੌਂਸਲ, ਪਖਤੂਨ ਤਹਫੂਜ ਮੂਵਮੈਂਟ ਅਤੇ ਵਰਲਡ ਸਿੰਧੀ ਕਾਂਗਰਸ ਦੇ ਨੇਤਾਵਾਂ ਨੇ ਪਾਕਿਸਤਾਨੀ ਫੌਜ ਨੂੰ ਪਾਕਿਸਤਾਨ, ਬਲੋਚਿਸਤਾਨ ਤੇ ਸਿੰਧ ਦੇ ਕਬਜੇ ਵਾਲੀ ਫੌਜ ਕਿਹਾ।

ਬ੍ਰਿਟੇਨ ਵਿਚ ਵੀ ਕਈ ਲੋਕਾਂ ਨੇ ਪੀ. ਐੱਮ. ਬੋਰਿਸ ਜਾਨਸਨ ਦੇ ਘਰ ਅੱਗੇ ਪ੍ਰਦਰਸ਼ਨ ਕੀਤਾ। ਬ੍ਰਿਟੇਨ ਤੇ ਕੈਨੇਡਾ ਵਿਚ ਹੋਏ ਪ੍ਰਦਰਸ਼ਨਾਂ ਵਿਚ ਕੌਮਾਂਤਰੀ ਭਾਈਚਾਰੇ ਤੋਂ ਪਾਕਿਸਤਾਨ ਦਾ ਸਮਰਥਨ ਰੋਕਣ ਦੀ ਅਪੀਲ ਕੀਤੀ ਗਈ ਹੈ। ਲੋਕਾਂ ਨੇ ਅਪੀਲ ਕੀਤੀ ਕਿ ਵਿਸ਼ਵ ਮਿਲ ਕੇ ਜ਼ਬਰਦਸਤੀ ਗਾਇਬ ਕੀਤੇ ਗਏ ਲੋਕਾਂ ਬਾਰੇ ਖੋਜ ਕਰੇ ਤੇ ਸੱਚ ਸਾਹਮਣੇ ਲਿਆਵੇ।  ਸੜਕਾਂ ਉੱਤੇ ਲੋਕ ਬੈਨਰ ਲੈ ਕੇ ਖੜ੍ਹੇ ਸਨ ਤੇ ਇਸ ਦੌਰਾਨ ਉਨ੍ਹਾਂ ਮਾਸਕ ਲਗਾ ਕੇ ਸਮਾਜਕ ਦੂਰੀ ਬਣਾ ਕੇ ਰੱਖੀ ਤਾਂ ਕਿ ਕੋਰੋਨਾ ਕਾਰਨ ਲਾਗੂ ਨਿਯਮਾਂ ਦੀ ਉਲੰਘਣਾ ਨਾ ਹੋਵੇ। 


author

Lalita Mam

Content Editor

Related News