ਲੰਡਨ ਦੇ ਬੱਸ ਰੂਟਾਂ ''ਚ ਅਗਲੇ ਹਫ਼ਤੇ ਤੋਂ ਹੋਵੇਗਾ ਵੱਡਾ ਫੇਰਬਦਲ

Saturday, Aug 29, 2020 - 02:20 PM (IST)

ਲੰਡਨ ਦੇ ਬੱਸ ਰੂਟਾਂ ''ਚ ਅਗਲੇ ਹਫ਼ਤੇ ਤੋਂ ਹੋਵੇਗਾ ਵੱਡਾ ਫੇਰਬਦਲ

ਗਲਾਸਗੋ/ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ)- ਟਰਾਂਸਪੋਰਟ ਫਾਰ ਲੰਡਨ (ਟੀ. ਐੱਫ.ਐੱਲ.) ਅਗਲੇ ਹਫਤੇ ਤੋਂ ਕੋਰੋਨਾ ਵਾਇਰਸ ਤਾਲਾਬੰਦੀ ਤੋਂ ਬਾਅਦ ਸਕੂਲਾਂ ਦੇ ਖੁੱਲ੍ਹਣ ਨੂੰ ਮੱਦੇਨਜ਼ਰ ਰੱਖਦਿਆਂ ਪਹਿਲੀ ਵਾਰ ਪੂਰਾ ਸਮਾਂ ਵਾਪਸ ਆਉਣ ਦੀ ਤਿਆਰੀ ਕਰ ਰਿਹਾ ਹੈ।

ਟੀ. ਐੱਫ.ਐੱਲ. ਨੇ ਲੰਡਨ ਦੀਆਂ ਬੱਸਾਂ ਵਿਚ ਇਕ ਮਹੱਤਵਪੂਰਣ ਤਬਦੀਲੀ ਦੀ ਯੋਜਨਾ ਪੇਸ਼ ਕੀਤੀ ਹੈ। ਜਿਸ ਅਨੁਸਾਰ ਮੰਗਲਵਾਰ 1 ਸਤੰਬਰ ਤੋਂ ਹੋਣ ਵਾਲੀਆਂ ਤਬਦੀਲੀਆਂ ਅਨੁਸਾਰ 220 ਤੋਂ ਵੱਧ ਬੱਸ ਰੂਟ ਜੋ ਸਕੂਲਾਂ ਦੀ ਸੇਵਾ ਕਰਦੇ ਹਨ, ਉਨ੍ਹਾਂ ਲਈ ਸਕੂਲ ਤੋਂ ਪਹਿਲਾਂ ਅਤੇ ਬਾਅਦ ਵਿਚ ਚੱਲਣ ਵਾਲੀਆਂ 'ਸਕੂਲ ਸੇਵਾਵਾਂ' ਨਿਰਧਾਰਤ ਕੀਤੀਆਂ ਜਾਣਗੀਆਂ। ਸਵੇਰੇ 7.30 ਵਜੇ ਤੋਂ 9.30 ਵਜੇ ਦੇ ਵਿਚਕਾਰ ਅਤੇ ਦੁਪਹਿਰ 2.30 ਤੋਂ 4.30 ਵਜੇ ਦੇ ਵਿਚਕਾਰ ਕੁਝ ਬੱਸਾਂ ਬੱਚਿਆਂ ਨੂੰ ਸਕੂਲ ਅਤੇ ਘਰ ਲਿਜਾਣ ਲਈ ਚਲਾਈਆਂ ਜਾਣਗੀਆਂ।

ਇਹ ਤਬਦੀਲੀ ਟੀ. ਐੱਫ. ਐੱਲ. ਵੱਲੋਂ ਲੰਡਨ ਵਿਚ ਜਨਤਕ ਆਵਾਜਾਈ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਸੰਭਵ ਤੌਰ 'ਤੇ ਸੁਰੱਖਿਅਤ ਬਣਾਉਣ ਦੀ ਇਕ ਕੋਸ਼ਿਸ਼ ਹੈ। ਇਸ ਤੋਂ ਇਲਾਵਾ ਟੀ. ਐੱਫ. ਐੱਲ. ਨੇ ਸਕੂਲ ਦੁਬਾਰਾ ਸ਼ੁਰੂ ਹੋਣ 'ਤੇ 230 ਨਵੀਆਂ ਬੱਸਾਂ ਪਾਉਣ ਦਾ ਵਾਅਦਾ ਵੀ ਕੀਤਾ ਹੈ।


author

Sanjeev

Content Editor

Related News