ਯੂ. ਕੇ. : ਮੀਟ ਫੈਕਟਰੀ ਦੇ 75 ਕਾਮੇ ਆਏ ਕੋਰੋਨਾ ਪਾਜ਼ੀਟਿਵ

Thursday, Aug 27, 2020 - 02:05 PM (IST)

ਯੂ. ਕੇ. : ਮੀਟ ਫੈਕਟਰੀ ਦੇ 75 ਕਾਮੇ ਆਏ ਕੋਰੋਨਾ ਪਾਜ਼ੀਟਿਵ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਬ੍ਰਿਟੇਨ ਦੇ ਨਾਰਫੋਕ ਵਿਚ ਮੀਟ ਵਾਲੀ ਇਕ ਫੈਕਟਰੀ ਦੇ 75 ਕਾਮਿਆਂ ਦੇ ਕੋਰੋਨਾ ਪੀੜਤ ਹੋਣ 'ਤੇ ਇਸ ਫੈਕਟਰੀ ਨੂੰ ਅੰਸ਼ਕ ਤੌਰ 'ਤੇ ਬੰਦ ਕੀਤਾ ਗਿਆ ਹੈ । 

ਨਾਰਫੋਕ ਵਿਚ ਬੈਨਹੈਮ ਪੋਲਟਰੀ ਫੈਕਟਰੀ ਦੇ 1100 ਕਾਮਿਆਂ ਵਿਚ ਪਹਿਲਾ ਵਾਇਰਸ ਦਾ ਮਾਮਲਾ ਸ਼ੁੱਕਰਵਾਰ ਨੂੰ ਸਾਹਮਣੇ ਆਇਆ ਸੀ,  ਉਸ ਤੋਂ ਬਾਅਦ ਸਟਾਫ ਦੇ 347 ਹੋਰ ਮੈਂਬਰਾਂ ਦੇ ਟੈਸਟ ਕੀਤੇ ਗਏ ਸਨ। ਹੁਣ ਇਨ੍ਹਾਂ ਵਿਚੋਂ 75 ਵਾਇਰਸ ਨਾਲ ਪੀੜਿਤ ਪਾਏ ਗਏ ਹਨ। 

ਉਨ੍ਹਾਂ ਨੂੰ ਨਾਰਫੋਕ ਅਤੇ ਨੌਰਵਿਚ ਯੂਨੀਵਰਸਿਟੀ ਹਸਪਤਾਲ ਵਿਚ ਲਿਜਾਇਆ ਗਿਆ ਹੈ।  ਸਿਹਤ ਅਧਿਕਾਰੀਆਂ ਨੇ ਕਿਹਾ ਕਿ ਸੈਂਕੜੇ ਹੋਰ ਕਾਮੇ ਹੁਣ ਸਵੈ ਇਕਾਂਤਵਾਸ ਹਨ, ਜਿਸ ਕਾਰਨ ਫੈਕਟਰੀ ਦਾ ਇੱਕ ਹਿੱਸਾ ਅਸਥਾਈ ਤੌਰ 'ਤੇ ਬੰਦ ਹੋ ਗਿਆ ਹੈ। ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਫੈਕਟਰੀ ਵਿਚ ਜ਼ਿਆਦਾਤਰ ਮਾਮਲੇ ਮਾਸ ਕੱਟਣ ਵਾਲੇ ਕਮਰੇ ਵਿਚ ਕੰਮ ਕਰਨ ਵਾਲੇ ਸਟਾਫ ਵਿਚ ਹੋਏ ਹਨ,  ਦੂਜੇ ਖੇਤਰਾਂ ਵਿਚਾਲੇ ਮਾਮਲੇ ਘੱਟ ਦੱਸੇ ਜਾ ਰਹੇ ਹਨ। 


author

Lalita Mam

Content Editor

Related News