ਯੂ. ਕੇ. 'ਚ ਹਰ ਨਾਗਰਿਕ ਨੂੰ ਮਿਲ ਸਕਦੇ ਹਨ 500 ਪੌਂਡ ਦੇ ਵਾਊਚਰ

07/07/2020 11:04:37 AM

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਸੰਕਟ ਨਾਲ ਜੂਝ ਰਹੇ ਕਾਰੋਬਾਰਾਂ ਵਿਚ ਖਰਚ ਕਰਨ ਲਈ ਅਤੇ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਚਾਂਸਲਰ ਸਾਰੇ ਬ੍ਰਿਟਿਸ਼ ਲੋਕਾਂ ਨੂੰ ਸੈਂਕੜੇ ਪੌਂਡ ਦੇ ਵਾਊਚਰ ਦੇਣ ਦੀ ਯੋਜਨਾ ਉੱਤੇ ਵਿਚਾਰ ਕਰ ਰਿਹਾ ਹੈ। ਜਿਨ੍ਹਾਂ ਨੂੰ ਅਰਥ ਵਿਵਸਥਾ ਦੇ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਖੇਤਰਾਂ ਵਿਚ ਵਰਤਣ ਲਈ ਸਾਰੇ ਬਾਲਗਾਂ ਨੂੰ 500 ਪੌਂਡ ਅਤੇ ਬੱਚਿਆਂ ਨੂੰ 250 ਪੌਂਡ ਮਿਲ ਸਕਦੇ ਹਨ। 

ਚਾਂਸਲਰ ਰਿਸ਼ੀ ਸੁਨਾਕ ਬੁੱਧਵਾਰ ਨੂੰ ਬ੍ਰਿਟੇਨ ਦੇ ਕਾਰੋਬਾਰਾਂ ਦੀ ਸਹਾਇਤਾ ਲਈ ਨੀਤੀਆਂ ਦੀ ਰੂਪ ਰੇਖਾ ਤਿਆਰ ਕਰਨ ਜਾ ਰਿਹਾ ਹੈ। ਇਹ ਇਕ ਯੂਨੀਵਰਸਲ 'ਹਾਈ ਸਟ੍ਰੀਟ ਵਾਊਚਰ' ਸਕੀਮ ਹੈ, ਜਿਸ ਵਿਚ ਪ੍ਰਤੀ ਬਾਲਗ 500 ਪੌਂਡ ਅਤੇ ਪ੍ਰਤੀ ਬੱਚਾ 250 ਪੌਂਡ ਦੀ ਕੀਮਤ ਦੇ ਵਾਊਚਰ ਹੋਣ ਦੀ ਸੰਭਾਵਨਾ ਹੈ ਅਤੇ ਇਹ ਸਿਰਫ ਉਨ੍ਹਾਂ ਸੈਕਟਰਾਂ ਵਿਚ ਹੀ ਖਰਚੇ ਜਾਣ ਜਾ ਸਕਣਗੇ ਜਿੱਥੇ ਬਹੁਤ ਜ਼ਿਆਦਾ ਜਰੂਰਤ ਹੈ। ਇਹ ਲਗਭਗ 30 ਬਿਲੀਅਨ ਪੌਂਡ ਦੀ ਸਹਾਇਤਾ ਵਾਊਚਰਾਂ ਜਾਂ ਸਮਾਰਟ ਕਾਰਡਾਂ ਦੁਆਰਾ ਕੀਤੀ ਜਾਏਗੀ ਅਤੇ ਇਕ ਨਿਸ਼ਚਤ ਸਮਾਂ ਸੀਮਾ, ਸੰਭਾਵਤ ਤੌਰ 'ਤੇ ਇਕ ਸਾਲ ਵਿਚ ਖਰਚਣੇ ਹੋਣਗੇ ਪਰ ਜੇ ਬ੍ਰਿਟੇਨ ਨੂੰ ਵਾਇਰਸ ਦੀ ਦੂਜੀ ਲਹਿਰ ਦੀ ਮਾਰ ਪੈ ਜਾਂਦੀ ਹੈ ਅਤੇ ਸੈਕਟਰਾਂ ਨੂੰ ਬੰਦ ਕਰਨ ਦੀ ਜ਼ਰੂਰਤ ਪੈਂਦੀ ਹੈ ਤਾਂ ਇਨ੍ਹਾਂ ਨੂੰ ਖਾਰਜ ਕੀਤਾ ਜਾ ਸਕਦਾ ਹੈ।
 


Lalita Mam

Content Editor

Related News