ਬ੍ਰਿਟੇਨ : ਥੈਰੇਸਾ ਮੇਅ ਨੂੰ ਝਟਕਾ, ਪਾਰਟੀ ਦੀ ਲੋਕਪ੍ਰਿਅਤਾ ''ਚ ਗਿਰਾਵਟ

Monday, May 13, 2019 - 03:42 PM (IST)

ਬ੍ਰਿਟੇਨ : ਥੈਰੇਸਾ ਮੇਅ ਨੂੰ ਝਟਕਾ, ਪਾਰਟੀ ਦੀ ਲੋਕਪ੍ਰਿਅਤਾ ''ਚ ਗਿਰਾਵਟ

ਲੰਡਨ (ਬਿਊਰੋ)— ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ 23 ਮਈ ਨੂੰ ਹੋਣ ਵਾਲੀਆਂ ਯੂਰਪੀ ਯੂਨੀਅਨ (ਈ.ਯੂ.) ਦੀਆਂ ਸੰਸਦੀ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਓਪੀਨੀਅਨ ਪੋਲ ਵਿਚ ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਸਿਰਫ 10 ਫੀਸਦੀ ਵੋਟਾਂ ਦੇ ਨਾਲ 5ਵੇਂ ਸਥਾਨ 'ਤੇ ਖਿਸਕ ਗਈ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਥੈਰੇਸਾ 'ਤੇ ਪ੍ਰ੍ਰਧਾਨ ਮੰਤਰੀ ਅਹੁਦਾ ਛੱਡਣ ਦਾ ਦਬਾਅ ਵੱਧ ਗਿਆ ਹੈ। ਕੰਜ਼ਰਵੇਟਿਵ ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਹੈ ਕਿ ਥੈਰੇਸਾ ਮੇਅ ਅਗਲੇ ਹਫਤੇ ਅਹੁਦਾ ਛੱਡਣ ਦੀ ਆਪਣੀ ਯੋਜਨਾ ਦਾ ਐਲਾਨ ਕਰ ਸਕਦੀ ਹੈ।

ਇਕ ਅੰਗਰੇਜ਼ੀ ਅਖਬਾਰ ਵੱਲੋਂ ਕਰਵਾਏ ਗਏ ਇਸ ਓਪੀਨੀਅਨ ਪੋਲ ਵਿਚ ਨਿਗੇਲ ਫੇਰਾਜ਼ ਦੀ ਅਗਵਾਈ ਵਾਲੀ ਬ੍ਰੈਗਜ਼ਿਟ ਪਾਰਟੀ ਸਭ ਤੋਂ ਪਸੰਦੀਦਾ ਪਾਰਟੀ ਦੇ ਤੌਰ 'ਤੇ ਉਭਰੀ। ਉਸ ਨੂੰ 34 ਫੀਸਦੀ ਲੋਕਾਂ ਨੇ ਪਸੰਦ ਕੀਤਾ। ਵਿਰੋਧੀ ਲੇਬਰ ਪਾਰਟੀ 16 ਫੀਸਦੀ ਵੋਟਾਂ ਨਾਲ ਦੂਜੇ ਸਥਾਨ 'ਤੇ ਹੈ। ਬ੍ਰਿਟੇਨ ਦੇ ਯੂਰਪੀ ਯੂਨੀਅਨ ਨਾਲ ਰਹਿਣ ਦਾ ਸਮਰਥਨ ਕਰਨ ਵਾਲੀ ਲਿਬਰਲ ਡੈਮੋਕ੍ਰੇਟਸ ਨੂੰ 15 ਅਤੇ ਗ੍ਰੀਨਸ ਨੂੰ 11 ਫੀਸਦੀ ਲੋਕਾਂ ਨੇ ਪਸੰਦ ਕੀਤਾ। ਫੇਰਾਜ਼ ਨੇ ਕਿਹਾ,''ਬ੍ਰੈਗਜ਼ਿਟ ਪਾਰਟੀ ਦੇ ਪ੍ਰਤੀ ਲੋਕਾਂ ਵਿਚ ਭਾਰੀ ਦਿਲਚਸਪੀ ਵਧੀ ਹੈ ਕਿਉਂਕਿ ਲੋਕ ਇਕ ਲੋਕਤੰਤਰੀ ਦੇਸ਼ ਵਿਚ ਰਹਿਣਾ ਚਾਹੁੰਦੇ ਹਨ।''


author

Vandana

Content Editor

Related News