ਯੂਕੇ: ਸਿਖਲਾਈ ਅਭਿਆਸ ਦੌਰਾਨ ਫ਼ੌਜੀ ਦੀ ਮੌਤ
Monday, Oct 18, 2021 - 03:32 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਦੇ ਰੱਖਿਆ ਮੰਤਰਾਲੇ ਨੇ ਪੁਸ਼ਟੀ ਕਰਦਿਆਂ ਜਾਣਕਾਰੀ ਦਿੱਤੀ ਹੈ ਕਿ ਵਿਲਟਸ਼ਾਇਰ ਵਿੱਚ ਫ਼ੌਜ ਦੇ ਸਿਖਲਾਈ ਅਭਿਆਸ ਦੌਰਾਨ ਵਾਪਰੇ ਹਾਦਸੇ ਕਾਰਨ ਇੱਕ ਫ਼ੌਜੀ ਦੀ ਮੌਤ ਹੋ ਗਈ ਹੈ। ਇਸ ਫ਼ੌਜੀ ਅਭਿਆਸ ਦੌਰਾਨ ਇੱਕ ਟੈਂਕ ਪਲਟਣ ਕਾਰਨ ਉਸ ਵਿਚਲੇ ਫ਼ੌਜੀ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਕਾਰਨ ਉਸਦੀ ਮੌਤ ਹੋਈ।
ਪੜ੍ਹੋ ਇਹ ਅਹਿਮ ਖਬਰ- ਮਾਣ ਦੀ ਗੱਲ, ਭਾਰਤੀ ਉੱਦਮੀ ਦੇ ਪ੍ਰਾਜੈਕਟ ਨੇ ਜਿੱਤਿਆ ਪ੍ਰਿੰਸ ਵਿਲੀਅਮ ਦਾ 'Earthshot Prize'
ਫ਼ੌਜੀ ਅਧਿਕਾਰੀਆਂ ਅਨੁਸਾਰ ਸੈਲਿਸਬਰੀ ਪਲੇਨ ਟ੍ਰੇਨਿੰਗ ਖੇਤਰ ਵਿੱਚ ਵਾਪਰੀ ਇਸ ਜਾਨਲੇਵਾ ਘਟਨਾ ਵਿੱਚ ਹੋਈ ਸਿਪਾਹੀ ਦੀ ਮੌਤ ਸਬੰਧੀ ਦੁੱਖ ਪ੍ਰਗਟ ਕੀਤਾ ਗਿਆ ਹੈ। ਇਸ ਹਾਦਸੇ ਉਪਰੰਤ ਕੋਰ ਆਫ਼ ਰਾਇਲ ਇਲੈਕਟ੍ਰੀਕਲ ਅਤੇ ਮਕੈਨੀਕਲ ਇੰਜੀਨੀਅਰਾਂ ਨੂੰ ਟੈਂਕ ਵਿੱਚੋਂ ਸੈਨਿਕ ਨੂੰ ਕੱਢਣ ਲਈ ਕਈ ਘੰਟੇ ਲੱਗੇ। ਵਿਲਟਸ਼ਾਇਰ ਪੁਲਸ ਅਨੁਸਾਰ ਉਹ ਸਿਹਤ ਅਤੇ ਸੁਰੱਖਿਆ ਕਰਮਚਾਰੀਆਂ ਅਤੇ ਫ਼ੌਜ ਦੇ ਨਾਲ ਮਿਲ ਕੇ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ। ਐੱਮ ਓ ਡੀ ਦੇ ਅੰਕੜਿਆਂ ਅਨੁਸਾਰ ਜਨਵਰੀ 2000 ਤੋਂ ਅਗਸਤ 2021 ਤੱਕ ਫ਼ੌਜੀ ਅਭਿਆਸਾਂ ਵਿੱਚ ਯੂਕੇ ਦੇ ਹਥਿਆਰਬੰਦ ਬਲਾਂ ਦੇ 150 ਮੈਂਬਰਾਂ ਦੀ ਹੋਈ ਹੈ।
ਪੜ੍ਹੋ ਇਹ ਅਹਿਮ ਖਬਰ -ਅਫਗਾਨ ਸੰਸਦ 'ਚ AK-47 ਲੈ ਕੇ ਦਾਖਲ ਹੋਏ ਤਾਲਿਬਾਨੀ, ਨਿਰਮਾਣ 'ਚ ਭਾਰਤ ਨੇ ਖਰਚੇ ਲੱਖਾਂ ਰੁਪਏ (ਵੀਡੀਓ)