ਯੂ.ਕੇ ''ਚ ਵੱਧ ਰਹੀਆਂ ਵਾਰਦਾਤਾਂ, ਇਕ ਪੰਜਾਬੀ ਦੀ ਦੁਕਾਨ ਸਮੇਤ ਤਿੰਨ ਥਾਵਾਂ ''ਤੇ ਗੋਲੀਬਾਰੀ
Friday, Jan 05, 2024 - 12:11 PM (IST)
ਲੰਡਨ- ਯੂ.ਕੇ ਵਿਚ ਲੁੱਟ-ਖੋਹ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਤਾਜ਼ਾ ਜਾਣਕਾਰੀ ਮੁਤਾਬਕ ਲਿਵਰਪੂਲ ਵਿਚ ਇਕ ਪੰਜਾਬੀ ਦੀ ਦੁਕਾਨ, ਇਕ ਸਿਨੇਮਾ ਘਰ ਅਤੇ ਇਕ ਘਰ ਵਿਚ ਗੋਲੀਬਾਰੀ ਕੀਤੀ ਗਈ। ਇਸ ਮਾਮਲੇ ਵਿਚ ਗੋਲੀਆਂ ਚਲਾਉਣ ਵਾਲੇ ਇਕ ਵਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਇਕ ਕ੍ਰੋਕਸਟੈਥ ਵਿਚ ਸ਼ੋਅਕੇਸ ਸਿਨੇਮਾ ਘਰ ਨੂੰ ਬੁੱਧਵਾਰ ਰਾਤ ਨੂੰ ਉਸ ਵੇਲੇ ਬੰਦ ਕਰਨਾ ਪਿਆ. ਜਦੋਂ ਇਕ ਵਿਅਕਤੀ ਨੇ ਬਾਹਰ ਗੋਲੀ ਚਲਾਉ ਤੋਂ ਪਹਿਲਾਂ ਕਰਮਚਾਰੀਆਂ ਨੂੰ ਧਮਕੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਨੇੜੇ ਦਾਗੇ 200 ਤੋਂ ਵੱਧ ਗੋਲੇ, ਨਾਗਰਿਕਾਂ ਲਈ ਚਿਤਾਵਨੀ ਜਾਰੀ
ਪੁਲਸ ਨੇ ਲਗਭਗ 4:46 ਵਜੇ ਇਕ ਟੇਜ਼ਰ ਦੀ ਵਰਤੋਂ ਕਰਨ ਤੋਂ ਬਾਅਦ 49 ਸਾਲਾ ਵਿਅਕਤੀ ਨੂੰ ਫਜ਼ਾਕਰਲੇ ਤੋਂ ਗ੍ਰਿਫ਼ਤਾਰ ਕੀਤਾ। ਉਸਨੂੰ ਜੀਵਨ ਨੂੰ ਖਤਰੇ ਵਿਚ ਪਾਉਣ ਅਤੇ ਲੁੱਟ-ਖੋਹ ਕਰਨ ਦੇ ਇਰਾਦੇੇ ਨਾਲ ਹਥਿਆਰ ਰੱਖਣ ਦੇ ਦੋਸ਼ਾਂ ਵਿਚ ਹਿਰਾਸਤ ਵਿਚ ਲਿਆ ਗਿਆ। ਲਗਭਗ 50 ਮਿੰਟ ਪਹਿਲਾ ਨੋਟਿਸ ਗ੍ਰੀਨ ਵਿਚ ਲੋਅਰ ਹਾਊਸ ਲੇਨ 'ਤੇ ਲਗਭਗ ਇਕ ਮੀਲ ਦੂਰ ਸੰਘਾ ਨਿਊਜ਼ ਸਟੋਰ 'ਤੇ ਵੀ ਗੋਲੀਬਾਰੀ ਕੀਤੀ ਗਈ। ਦੱਸਿਆ ਗਿਆ ਕਿ ਇਕ ਵਿਅਕਤੀ ਸੰਘਾ ਨਿਊਜ਼ ਸਟੋਰ ਵਿਚ ਦਾਖਲ ਹੋਇਆ। ਉਸ ਨੇ ਦੁਕਾਨ ਦੇ ਸਹਾਇਕ ਨੂੰ ਧਮਕਾਇਆ ਅਤੇ ਗੋਲੀ ਚਲਾਉਣ ਤੋਂ ਪਹਿਲਾਂ ਨਕਦੀ ਦੀ ਮੰਗ ਕੀਤੀ ਪਰ ਖਾਲੀ ਹੱਥ ਚਲਾ ਗਿਆ। ਪੁਲਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।