ਬ੍ਰਿਟੇਨ ਦੇ ਸ਼ੈੱਲ ਕੈਮੀਕਲ ਪਲਾਂਟ ''ਚ ਲੱਗੀ ਅੱਗ

Thursday, Aug 23, 2018 - 10:04 AM (IST)

ਬ੍ਰਿਟੇਨ ਦੇ ਸ਼ੈੱਲ ਕੈਮੀਕਲ ਪਲਾਂਟ ''ਚ ਲੱਗੀ ਅੱਗ

ਲੰਡਨ (ਬਿਊਰੋ)— ਬ੍ਰਿਟੇਨ ਵਿਚ ਬੁੱਧਵਾਰ ਨੂੰ ਐਸਾਰ ਓਇਲ ਯੂ.ਕੇ. (Essar Oil UK’s ) ਸਥਿਤ ਰਿਫਾਈਨਰੀ ਨੇੜੇ ਇਕ ਸ਼ੈੱਲ ਕੈਮੀਕਲ ਪਲਾਂਟ ਵਿਚ ਅੱਗ ਲੱਗ ਗਈ। ਐਸਾਰ ਓਇਲ ਮੁਤਾਬਕ ਇਸ ਅੱਗ ਨਾਲ ਰਿਫਾਈਨਰੀ ਦੇ ਕੰਮਕਾਜ਼ 'ਤੇ ਕੋਈ ਪ੍ਰਭਾਵ ਨਹੀਂ ਪਿਆ। ਐਸਾਰ ਓਇਲ ਯੂ.ਕੇ. ਦੀ ਮਲਕੀਅਤ ਭਾਰਤੀ ਅਰਬਪਤੀ ਰੂਈਆ ਬ੍ਰਦਰਸ ਦੇ ਐਸਾਰ ਸਮੂਹ ਕੋਲ ਹੈ। ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ 'ਦੀ ਸ਼ੈੱਲ ਹਾਇਰ ਓਲਫਿਨਸ ਪਲਾਂਟ' (SHOP) ਅਤੇ ਰਿਫਾਈਨਰੀ ਵਿਚਕਾਰ ਇਕ ਸੜਕ ਅਤੇ ਰੇਲ ਦੀਆਂ ਪੱਟੜੀਆਂ ਹਨ। ਇਸ ਕਾਰਨ ਰਿਫਾਈਨਰੀ 'ਤੇ ਕੋਈ ਪ੍ਰਭਾਵ ਨਹੀਂ ਪਿਆ। ਗਾਹਕਾਂ ਨੂੰ ਸਪਲਾਈ ਵੀ ਸਧਾਰਨ ਤੌਰ 'ਤੇ ਕੀਤੀ ਜਾ ਰਹੀ ਹੈ। ਜਿਸ ਸ਼ੈੱਲ ਪਲਾਂਟ ਵਿਚ ਅੱਗ ਲੱਗੀ ਸੀ, ਉੱਥੇ ਐਥਿਲੀਨ ਦੀ ਮਦਦ ਨਾਲ ਪੌਲੀਮਰ, ਲੁਬਰੀਕੈਂਟ ਅਤੇ ਡਿਟਰਜੈਂਟ ਇੰਟਰਮੀਡੀਏਟਸ ਬਣਦੇ ਹਨ। ਕੰਪਨੀ ਦੀ ਵੈਬਸਾਈਟ 'ਤੇ ਇਸ ਸਬੰਧ ਵਿਚ ਜਾਣਕਾਰੀ ਦਿੱਤੀ ਗਈ ਹੈ।


Related News