ਬੋਰਿਸ ਜਾਨਸਨ ਨੇ ਬ੍ਰੈਗਜ਼ਿਟ ''ਚ ਹੋਈ ਦੇਰੀ ਲਈ ਜਤਾਇਆ ''ਗਹਿਰਾ ਅਫਸੋਸ''

11/03/2019 7:42:39 PM

ਲੰਡਨ— ਦੁਬਾਰਾ ਸੱਤਾ 'ਚ ਆਉਣ ਦੇ ਲਈ ਚੋਣ ਪ੍ਰਚਾਰ ਕਰ ਰਹੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ 31 ਅਕਤੂਬਰ ਨੂੰ ਬ੍ਰੈਗਜ਼ਿਟ ਦੇ ਲਈ ਨਿਰਧਾਰਿਕ ਤਰੀਕ ਤੋਂ ਹਟਣ 'ਤੇ ਐਤਵਾਰ ਨੂੰ 'ਗਹਿਰਾ ਅਫਸੋਸ' ਵਿਅਕਤ ਕੀਤਾ ਤੇ ਇਸ ਦੇ ਲਈ ਸੰਸਦ ਨੂੰ ਜ਼ਿੰਮੇਦਾਰ ਠਹਿਰਾਇਆ।

ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਸਵਿਕਾਰ ਕੀਤਾ ਕਿ 12 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ 'ਚ ਕੰਜ਼ਰਵੇਟਿਵ ਪਾਰਟੀ ਨੂੰ ਬਹੁਮਤ ਮਿਲਣ ਨੂੰ ਲੈ ਕੇ ਸ਼ੱਕ ਹੈ ਪਰ ਨਾਲ ਹੀ ਇਹ ਵੀ ਕਿਹਾ ਕਿ ਇਕਲੌਕੀ ਉਨ੍ਹਾਂ ਦੀ ਪਾਰਟੀ ਹੀ 31 ਜਨਵਰੀ 2020 ਦੀ ਤੈਅ ਨਵੀਂ ਸਮਾਂ ਮਿਆਦ 'ਚ ਬ੍ਰਿਟੇਨ ਨੂੰ ਯੂਰਪੀ ਯੂਨੀਅਨ ਤੋਂ ਵੱਖ ਕਰਨ ਦੀ ਪ੍ਰਕਿਰਿਆ ਪੂਰੀ ਕਰ ਸਕਦੀ ਹੈ। ਸਕਾਈ ਨਿਊਜ਼ ਨੂੰ ਦਿੱਤੇ ਇਕ ਇੰਟਰਵਿਊ 'ਚ ਜਾਨਸਨ ਨੇ ਕਿਹਾ ਕਿ ਨਿਰਧਾਰਿਤ ਤਾਰੀਕ 'ਤੇ ਬ੍ਰੈਗਜ਼ਿਟ ਨਾ ਹੋਣ ਦਾ ਗਹਿਰਾ ਅਫਸੋਸ ਹੈ ਪਰ ਜੋ ਅਸੀਂ ਕਰਨਾ ਚਾਹੁੰਦੇ ਹਾਂ ਉਹ ਕਰ ਕੇ ਰਹਾਂਗੇ। ਸਾਡੀ ਸਰਕਾਰ ਤੇ ਹੋਰ ਪਾਰਟੀਆਂ ਦੀ ਸਰਕਾਰ 'ਚ ਇਕ ਹੀ ਅੰਤਰ ਹੈ। ਸਿਰਫ ਸਾਡੀ ਪਾਰਟੀ ਹੀ ਚੋਣ ਤੋਂ ਤੁਰੰਤ ਬਾਅਦ ਮੱਧ ਦਸੰਬਰ 'ਚ ਕਰਾਰ ਦਾ ਸਮਝੌਤਾ ਦੇ ਕੇ ਅੱਗੇ ਵਧਣ ਦਾ ਰਸਤਾ ਕੱਢ ਸਕਦੀ ਹੈ। ਜੇਕਰ ਅਸੀਂ ਖੁਸ਼ਕਿਸਮਤ ਰਹੇ ਤੇ ਵੱਡਾ ਬਹੁਮਤ ਮਿਲਿਆ ਤਾਂ ਸਖਤ ਮਿਹਨਤ ਕਰਾਂਗੇ।

ਜਦੋਂ ਜਾਨਸਨ ਨੂੰ ਪੁੱਛਿਆ ਗਿਆ ਕਿ ਕੀ ਜਨਤਾ ਉਨ੍ਹਾਂ ਦੇ ਦਾਅਵਿਆਂ 'ਤੇ ਭਰੋਸਾ ਕਰੇਗੀ ਤਾਂ ਉਨ੍ਹਾਂ ਕਿਹਾ ਕਿ ਇਹ ਨਾ ਭੁੱਲੋ ਕਿ ਕਿਹੜੇ ਹਲਾਤਾਂ 'ਚ ਇਹ ਹੋਇਆ। ਇਹ ਇਸ ਲਈ ਹੋਇਆ ਕਿਉਂਕਿ ਸੰਸਦ 'ਚ 'ਆਤਮ-ਸਮਰਪਣ' ਕਾਨੂੰਨ ਪਾਸ ਹੋਇਆ। ਜ਼ਿਕਰਯੋਗ ਹੈ ਕਿ ਕਥਿਤ ਬੇਨਨ ਕਾਨੂੰਨ ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਦਫਤਰ ਡਾਊਨਿੰਗ ਸਟ੍ਰੀਟ 'ਆਤਮ-ਸਮਰਪਣ ਕਾਨੂੰਨ' ਕਹਿੰਦਾ ਹੈ ਕਿਉਂਕਿ ਇਸ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਮਜਬੂਰ ਕੀਤਾ ਕਿ ਉਹ ਸੰਸਦ ਵਲੋਂ ਮੱਧ ਅਕਤੂਬਰ ਤੱਕ ਸਮਝੌਤੇ ਨੂੰ ਮਨਜ਼ੂਰੀ ਨਾ ਦੇਣ ਦੀ ਸਥਿਤੀ 'ਚ ਯੂਰਪੀ ਯੂਨੀਅਨ ਨੂੰ ਚਿੱਠੀ ਲਿਖ ਕੇ ਬ੍ਰੈਗਜ਼ਿਟ ਦੀ ਮਿਆਦ 'ਚ ਤਿੰਨ ਮਹੀਨੇ ਵਧਾਉਣ ਦੀ ਅਪੀਲ ਕਰਨ। ਈ.ਯੂ. ਨੇ ਬ੍ਰਿਟੇਨ ਦੀ ਅਪੀਲ ਨੂੰ ਸਵਿਕਾਰ ਕਰ ਲਿਆ ਹੈ ਤੇ ਬ੍ਰੈਗਜ਼ਿਟ ਦੇ ਲਈ ਜਨਵਰੀ 2020 ਦੀ ਸਮਾਂ ਮਿਆਦ ਤੈਅ ਕੀਤੀ ਗਈ ਹੈ।


Baljit Singh

Content Editor

Related News