ਯੂਕੇ: ਲਾਪਤਾ ਹੋਏ ਕਾਲੇ ਮੂਲ ਦੇ ਲੋਕਾਂ ਨੂੰ ਲੱਭਣ ਲਈ ਹੋਈ ਵੈਬਸਾਈਟ ਜਾਰੀ

05/24/2021 6:19:58 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਇੰਗਲੈਂਡ ਅਤੇ ਵੇਲਜ਼ ਵਿੱਚ ਵੱਡੀ ਸੰਖਿਆ 'ਚ ਲਾਪਤਾ ਹੋ ਰਹੇ ਕਾਲੇ ਮੂਲ ਦੇ ਵਿਅਕਤੀਆਂ ਨੂੰ ਲੱਭਣ ਵਿੱਚ ਮਦਦ ਕਰਨ ਲਈ ਇੱਕ ਵੈਬਸਾਈਟ ਸ਼ੁਰੂ ਕੀਤੀ ਗਈ ਹੈ। ਇਹ ਵੈਬਸਾਈਟ ਪੂਰਬੀ ਲੰਡਨ ਦੇ ਨਿਊਹੈਮ ਦੇ ਡੋਮੀਨਿਕ ਨੌਰਟਨ ਨੇ ਮੀਡੀਆ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਇਨ੍ਹਾਂ ਲੋਕਾਂ ਦੇ ਲਾਪਤਾ ਹੋਣ ਪ੍ਰਤੀ ਧਿਆਨ ਨਾ ਦੇਣ ਦੀ ਘਾਟ ਕਰਕੇ ਸ਼ੁਰੂ ਕੀਤੀ ਹੈ। 26 ਸਾਲਾ ਡੋਮੀਨਿਕ ਨੇ ਇਸ ਤੋਂ ਪਹਿਲਾਂ ਮਾਈਕ੍ਰੋਸਾਫਟ, ਸਿਟੀਬੈਂਕ ਅਤੇ ਮਰਸੀਡੀਜ਼ ਸਮੇਤ ਕਈ ਕੰਪਨੀਆਂ ਲਈ ਕੰਮ ਕੀਤਾ ਹੈ।

ਇਸ ਵੈਬਸਾਈਟ ਦਾ ਨਾਮ 'ਮਿਸਿੰਗ ਬਲੈਕ ਪੀਪਲ ਡਾਟ ਕਾਮ' ਹੈ ਅਤੇ ਇਹ ਗੁੰਮਸ਼ੁਦਾ ਲੋਕਾਂ ਦੀ ਸੂਚੀ ਬਾਰੇ ਦੱਸਦੀ ਹੈ ਜੋ ਕਿ ਨੌਰਟਨ ਦੁਆਰਾ ਨਿਯਮਿਤ ਤੌਰ 'ਤੇ ਅਪਡੇਟ ਕੀਤੀ ਜਾਂਦੀ ਹੈ ਅਤੇ ਨਾਲ ਹੀ ਇਸ ਵਿੱਚ ਉਹਨਾਂ ਲੋਕਾਂ ਲਈ ਸਹਾਇਤਾ ਬਾਰੇ ਸਰੋਤ ਵੀ ਉਪਲੱਬਧ ਹਨ ਜਿਨ੍ਹਾਂ ਦੇ ਅਜ਼ੀਜ਼ ਗਾਇਬ ਹੋ ਗਏ ਹਨ। ਇਸ ਵੈਬਸਾਈਟ ਦੇ ਇਲਾਵਾ ਨੌਰਟਨ ਨੇ ਇੱਕ ਪਟੀਸ਼ਨ ਵੀ ਅਰੰਭ ਕੀਤੀ ਗਈ ਹੈ. ਜਿਸ ਵਿੱਚ ਲਾਪਤਾ ਹੋਏ ਕਾਲੇ ਲੋਕਾਂ ਦੇ ਆਲੇ-ਦੁਆਲੇ ਦੇ ਕਾਰਨਾਂ ਦੀ ਜਨਤਕ ਜਾਂਚ ਦੀ ਮੰਗ ਕੀਤੀ ਗਈ ਹੈ, ਜਿਸ ਤੇ 10,000 ਤੋਂ ਵੱਧ ਦਸਤਖ਼ਤ ਹੋ ਗਏ ਹਨ। 

ਪੜ੍ਹੋ ਇਹ ਅਹਿਮ ਖਬਰ -ਭਾਰਤ-ਨੇਪਾਲ ਸਰਹੱਦ 'ਤੇ ਨੇਪਾਲੀ ਪੁਲਸ ਨਾਲ ਝੜਪ, 8 ਭਾਰਤੀ ਕਾਰੋਬਾਰੀ ਜ਼ਖਮੀ

ਇੰਗਲੈਂਡ ਅਤੇ ਵੇਲਜ਼ ਵਿੱਚ ਕਾਲੇ ਮੂਲ ਦੇ ਵਿਅਕਤੀਆਂ ਦੇ ਗੁੰਮ ਹੋਣ ਦੀ ਅੰਕੜੇ ਗੋਰੇ ਮੂਲ ਦੇ ਲੋਕਾਂ ਨਾਲੋਂ ਚਾਰ ਗੁਣਾ ਜ਼ਿਆਦਾ ਹਨ। ਨੈਸ਼ਨਲ ਕਰਾਈਮ ਏਜੰਸੀ ਦੇ ਅੰਕੜਿਆਂ ਅਨੁਸਾਰ ਇਹ ਸਮੂਹ ਲਈ ਇੰਗਲੈਂਡ ਅਤੇ ਵੇਲਜ਼ ਵਿੱਚ 2019 ਤੋਂ 2020 ਦੇ ਵਿੱਚਕਾਰ ਲਾਪਤਾ ਹੋਏ ਲੋਕਾਂ ਦੀ ਗਿਣਤੀ 14 ਪ੍ਰਤੀਸ਼ਤ ਹੈ, ਜੋ ਕਿ ਉਹਨਾਂ ਦੀ ਆਬਾਦੀ ਨਾਲੋਂ ਚਾਰ ਗੁਣਾ (3 ਪ੍ਰਤੀਸ਼ਤ) ਵੱਧ ਹੈ।

ਪੜ੍ਹੋ ਇਹ ਅਹਿਮ ਖਬਰ - ਸੁੰਘ ਕੇ ਕੋਵਿਡ-19 ਦੇ ਇਨਫੈਕਸ਼ਨ ਦਾ ਪਤਾ ਲਗਾ ਸਕਦੇ ਹਨ ਸਿਖਿਅਤ 'ਕੁੱਤੇ'


Vandana

Content Editor

Related News