ਇੰਗਲੈਂਡ ਅਤੇ ਵੇਲਜ਼ ''ਚ 2002 ਤੋਂ ਬਾਅਦ ਕਾਲੇ ਮੂਲ ਦੇ ਲੋਕਾਂ ਦੀਆ ਹੱਤਿਆਵਾਂ ''ਚ ਵਾਧਾ
Friday, Feb 26, 2021 - 03:32 PM (IST)
ਗਲਾਸਗੋ/ਕਾਰਡਿਫ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਸਰਕਾਰੀ ਅੰਕੜਿਆਂ ਦੇ ਅਨੁਸਾਰ ਇੰਗਲੈਂਡ ਅਤੇ ਵੇਲਜ਼ ਵਿਚ ਕਤਲੇਆਮ ਦੇ ਸ਼ਿਕਾਰ ਹੋਏ ਕਾਲੇ ਮੂਲ ਦੇ ਲੋਕਾਂ ਦੀ ਗਿਣਤੀ ਲੋਕਾਂ ਦੀ ਗਿਣਤੀ ਤਕਰੀਬਨ ਦੋ ਦਹਾਕਿਆਂ ਵਿਚ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਹੈ। ਇਸ ਸੰਬੰਧੀ ਕੌਮੀ ਅੰਕੜਾ ਦਫ਼ਤਰ (ਓ.ਐੱਨ.ਐੱਸ.) ਦੇ ਅਨੁਸਾਰ ਕਾਲੇ ਲੋਕਾਂ ਦੇ ਕਤਲ ਸੰਬੰਧੀ 105 ਮਾਮਲੇ ਮਾਰਚ 2020 ਵਿੱਚ ਦਰਜ ਕੀਤੇ ਗਏ ਸਨ, ਜੋ ਕਿ ਪਿਛਲੇ ਸਾਲ ਦੀ ਗਿਣਤੀ 96 ਤੋਂ ਵੱਧ ਸਨ। ਕਤਲਾਂ ਦੀ ਇਹ ਗਿਣਤੀ ਮਾਰਚ 2002 ਤੋਂ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ ਹੈ। ਅੰਕੜੇ ਦਰਸਾਉਂਦੇ ਹਨ ਕਿ ਕਾਲੇ ਲੋਕ ਵਧੇਰੇ ਕਤਲੇਆਮ ਦੇ ਸ਼ਿਕਾਰ ਹੁੰਦੇ ਹਨ।
ਇਸ ਮਿਆਦ ਦੇ ਸਾਰੇ ਪੀੜਤਾਂ ਵਿਚੋਂ ਲੱਗਭਗ 15% ਕਾਲੇ ਸਨ ਪਰ ਆਮ ਆਬਾਦੀ ਵਿੱਚ ਸਿਰਫ 3% ਕਾਲੇ ਮੂਲ ਦੇ ਲੋਕ ਹਨ ਜਦਕਿ 64 ਪ੍ਰਤੀਸ਼ਤ ਪੀੜਤ ਚਿੱਟੇ ਮੂਲ ਦੇ ਲੋਕ ਸਨ, ਜੋ ਕਿ ਆਮ ਆਬਾਦੀ ਦਾ 85% ਬਣਦੇ ਹਨ। ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਕਾਲੇ ਲੋਕਾਂ ਦੀ ਕਤਲੇਆਮ ਵਿੱਚ ਦੋਸ਼ੀ ਹੋਣ ਦੀ ਵੀ ਸੰਭਾਵਨਾ ਜ਼ਿਆਦਾ ਹੈ। ਲੱਗਭਗ ਪੰਜ ਵਿੱਚੋਂ ਇੱਕ ਜਾਂ 21% ਕਾਲੇ ਮੂਲ ਦੇ ਲੋਕ ਦੋਸ਼ੀ ਠਹਿਰਾਏ ਗਏ ਸਨ ਅਤੇ ਤਕਰੀਬਨ 67% ਸ਼ੱਕੀਆਂ ਦੀ ਪਛਾਣ ਗੋਰੇ ਲੋਕਾਂ ਵਜੋਂ ਹੋਈ ਹੈ।
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਟੀਕੇ ਲਈ ਬ੍ਰਾਜ਼ੀਲ ਨੇ ਭਾਰਤੀ ਕੰਪਨੀ ਨਾਲ ਕੀਤਾ ਸਮਝੌਤਾ
ਓ.ਐੱਨ.ਐੱਸ. ਅਨੁਸਾਰ ਅੰਕੜਿਆਂ ਨੇ ਵੱਖ-ਵੱਖ ਨਸਲੀ ਸਮੂਹਾਂ ਦੇ ਪੀੜਤਾਂ ਦੀ ਉਮਰ ਪ੍ਰੋਫਾਈਲ ਵਿੱਚ ਸਪਸ਼ਟ ਅੰਤਰ ਦਰਸਾਏ ਹਨ, ਜਿਸਦੇ ਤਹਿਤ ਮਾਰਚ 2020 ਵਿੱਚ ਤਕਰੀਬਨ ਅੱਧੇ (49%) ਕਾਲੇ ਪੀੜਤ 16 ਤੋਂ 24 ਉਮਰ ਸਮੂਹ ਵਿੱਚ ਸਨ, ਜਦਕਿ ਏਸ਼ੀਆਈ ਲੋਕਾਂ ਵਿੱਚ 25% ਅਤੇ ਗੋਰੇ ਮੂਲ ਦੇ ਪੀੜਤ 12% ਸਨ। ਕੁੱਲ ਮਿਲਾ ਕੇ, ਮਾਰਚ 2020 ਤੱਕ ਇੰਗਲੈਂਡ ਅਤੇ ਵੇਲਜ਼ ਵਿੱਚ ਹੋਏ ਕਤਲੇਆਮ ਦੇ ਪੀੜਤਾਂ ਦੀ ਕੁੱਲ ਗਿਣਤੀ 695 ਸੀ, ਜਿਨ੍ਹਾਂ ਵਿਚੋਂ 39 ਮਨੁੱਖੀ ਤਸਕਰੀ ਦੇ ਸ਼ਿਕਾਰ ਸਨ। ਜਿਨ੍ਹਾਂ ਦੀਆਂ ਲਾਸ਼ਾਂ ਅਕਤੂਬਰ 2019 ਵਿੱਚ ਗ੍ਰੇਸ, ਏਸੇਕਸ ਵਿੱਚ ਇੱਕ ਲਾਰੀ 'ਚ ਪਾਈਆਂ ਗਈਆਂ ਸਨ। ਇਨ੍ਹਾਂ ਪੀੜਤਾਂ ਨੂੰ ਛੱਡ ਕੇ, ਹਰ ਸਾਲ ਹੱਤਿਆਵਾਂ ਦੀ ਗਿਣਤੀ ਅੱਠ ਜਾਂ 1% ਵਧੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੇ ਰਾਏ।