ਯੂਕੇ: ਇਕੱਲੀ ਮਾਂ ਹੋਣ ਦਾ ਝੂਠਾ ਦਾਅਵਾ ਕਰਕੇ ਹਥਿਆਏ ਤਕਰੀਬਨ 50,000 ਪੌਂਡ
Friday, Feb 05, 2021 - 05:26 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਇੱਕ ਬੀਬੀ ਵੱਲੋਂ ਸਰਕਾਰ ਦੀਆਂ ਦਿੱਤੀਆਂ ਸਹੂਲਤਾਂ ਦੀ ਦੁਰਵਰਤੋਂ ਕਰਕੇ ਛੇ ਸਾਲਾਂ ਦੇ ਦੌਰਾਨ ਤਕਰੀਬਨ 50,000 ਪੌਂਡ ਦੀ ਰਾਸ਼ੀ ਸਰਕਾਰ ਕੋਲੋਂ ਲਈ ਗਈ ਹੈ। ਇਸ ਮਾਮਲੇ ਵਿੱਚ ਮਾਨਚੈਸਟਰ ਨਾਲ ਸੰਬੰਧਿਤ ਕਲੇਅਰ ਬੋਸਟੌਕ (32) ਜੋ ਕਿ ਤਿੰਨ ਬੱਚਿਆਂ ਦੀ ਮਾਂ ਹੈ, ਨੇ ਆਪਣੇ ਪਤੀ ਨਾਲ ਰਹਿਣ ਦੀ ਗੱਲ ਲੁਕੋ ਕੇ ਸਰਕਾਰ ਕੋਲੋਂ ਮਿਲਦੇ ਲਾਭਾਂ ਨੂੰ ਪ੍ਰਾਪਤ ਕੀਤਾ ਹੈ।
ਪੜ੍ਹੋ ਇਹ ਅਹਿਮ ਖਬਰ- ਕਿਸਾਨ ਅੰਦੋਲਨ ਨੂੰ ਕੁਚਲਣ ਲਈ ਕੇਂਦਰ ਸਰਕਾਰ ਮਨੁੱਖਤਾ ਦਾ ਘਾਣ ਕਰ ਰਹੀ ਹੈ : ਸਿੱਖਸ ਆਫ ਅਮਰੀਕਾ
ਇਸ ਵਰਕ ਐਂਡ ਪੈਨਸ਼ਨਜ਼ ਦੇ ਜਾਂਚ ਵਿਭਾਗ ਨੇ ਇਸ ਬੀਬੀ ਦੀਆਂ ਆਪਣੇ ਪਤੀ ਨਾਲ ਕ੍ਰਿਸਮਸ ਅਤੇ ਹੋਰ ਮੌਕਿਆਂ 'ਤੇ ਉਸ ਦੇ ਫੇਸਬੁੱਕ ਪੇਜ ਉੱਪਰ ਪੋਸਟ ਕੀਤੀਆਂ ਤਸਵੀਰਾਂ ਵੇਖੀਆਂ। ਯੂਕੇ ਦੇ ਬੋਲਟਨ, ਮੈਨਚੇਸਟਰ ਵਾਸੀ ਬੋਸਟੌਕ ਨੇ ਲੰਮੇ ਸਮੇਂ ਲਈ ਵਾਧੂ ਰਿਹਾਇਸ਼ੀ ਲਾਭ ਅਤੇ ਆਮਦਨੀ ਸਹਾਇਤਾ ਦਾ ਦਾਅਵਾ ਕੀਤਾ ਜਦੋਂਕਿ ਉਸਦੇ ਪਤੀ ਸਾਈਕਸ ਫਰਸ਼ ਸਕ੍ਰੀਡਿੰਗ ਫਰਮ ਲਈ ਕੰਮ ਕਰਦੇ ਸਨ। ਬੋਲਟਨ ਦੀ ਅਦਾਲਤ ਨੇ ਸੁਣਵਾਈ ਦੌਰਾਨ ਦੱਸਿਆ ਕਿ ਇਸ ਮਾਮਲੇ ਵਿੱਚ ਵਿਭਾਗ ਨੂੰ ਕੁੱਲ 46,773.58 ਪੌਂਡ ਦਾ ਨੁਕਸਾਨ ਹੋਇਆ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।