UK: ਕੋਵਿਡ-19 ਕਾਰਨ 8,000 ਤੋਂ ਵੱਧ ਲੋਕ ਹਸਪਤਾਲਾਂ ''ਚ ਦਾਖਲ
Monday, Sep 20, 2021 - 01:11 AM (IST)
ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂ.ਕੇ. 'ਚ ਕੋਰੋਨਾ ਕੇਸਾਂ 'ਚ ਲਗਾਤਾਰ ਵਾਧਾ ਹੋਣ ਕਾਰਨ ਹਸਪਤਾਲਾਂ 'ਚ ਵੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਰਿਕਾਰਡ ਪੱਧਰ 'ਤੇ ਦਰਜ ਹੋ ਰਹੀ ਹੈ। ਕੋਵਿਡ ਮੌਤਾਂ ਅਤੇ ਹਸਪਤਾਲ 'ਚ ਦਾਖਲ ਹੋਣਾ ਯੂ.ਕੇ. ਦੇ ਸਿਹਤ ਬੋਰਡਾਂ ਦਰਮਿਆਨ ਮਾਰਚ ਮਹੀਨੇ ਦੇ ਪੱਧਰ 'ਤੇ ਵਾਪਸ ਆ ਰਿਹਾ ਹੈ ਅਤੇ ਫਿਲਹਾਲ ਇਸ ਗਿਣਤੀ ਦੇ ਹੇਠਾਂ ਆਉਣ ਦੇ ਕੋਈ ਸੰਕੇਤ ਨਹੀਂ ਦਿਖ ਰਹੇ ਹਨ।
ਇਹ ਵੀ ਪੜ੍ਹੋ- ਸਕਾਟਲੈਂਡ : 15ਵੀਂ ਸਦੀ ਦੀ ਮਸ਼ੀਨੀ ਛਪਾਈ ਦੀ ਕਿਤਾਬ ਹੋਵੇਗੀ ਨੀਲਾਮ
ਸਰਕਾਰ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਕੋਵਿਡ -19 ਨਾਲ ਪੀੜਤ ਲੋਕਾਂ ਦੀ ਹਸਪਤਾਲ 'ਚ ਗਿਣਤੀ ਲਗਾਤਾਰ 11ਵੇਂ ਦਿਨ 8,000 ਤੋਂ ਉੱਪਰ ਰਹੀ ਹੈ। ਜਿਸ ਤਹਿਤ ਸ਼ਨੀਵਾਰ ਨੂੰ 8068 ਕੋਰੋਨਾ ਮਰੀਜ਼ ਹਸਪਤਾਲਾਂ 'ਚ ਦਾਖਲ ਸਨ। ਅੰਕੜਿਆਂ ਦੇ ਅਨੁਸਾਰ 31 ਅਗਸਤ ਤੋਂ ਵੈਂਟੀਲੇਟਰਾਂ 'ਤੇ ਮਰੀਜ਼ਾਂ ਦੀ ਗਿਣਤੀ 1,000 ਤੋਂ ਉੱਪਰ ਹੀ ਰਹੀ ਹੈ।
ਇਹ ਵੀ ਪੜ੍ਹੋ- ਸੁਖਪਾਲ ਸਿੰਘ ਖਹਿਰਾ ਨੇ ਵੀ ਚੰਨੀ ਨੂੰ ਨਵਾਂ ਮੁੱਖ ਮੰਤਰੀ ਬਣਾਏ ਜਾਣ 'ਤੇ ਦਿੱਤੀ ਵਧਾਈ
ਇਸ ਦੇ ਇਲਾਵਾ ਆਫਿਸ ਫਾਰ ਨੈਸ਼ਨਲ ਸਟੈਟਿਸਟਿਕਸ ਦੁਆਰਾ ਜਾਰੀ ਅੰਕੜਿਆਂ ਦੇ ਅਨੁਸਾਰ, ਕੋਵਿਡ -19 ਨਾਲ ਤਕਰੀਬਨ 1,59,000 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸ਼ਨੀਵਾਰ ਨੂੰ ਹੋਰ ਨਵੇਂ 30,144 ਕੋਰੋਨਾ ਮਾਮਲਿਆਂ ਦੀ ਵੀ ਪੁਸ਼ਟੀ ਹੋਈ ਹੈ। ਸਿਹਤ ਮਾਹਿਰ ਵਾਇਰਸ ਦੀ ਵਿਗੜ ਰਹੀ ਸਥਿਤੀ ਦੇ ਮੱਦੇਨਜ਼ਰ ਆਉਣ ਵਾਲੇ ਸਮੇਂ ਲਈ ਆਪਣੀ ਚਿੰਤਾ ਪ੍ਰਗਟ ਕਰ ਰਹੇ ਹਨ।
ਇਹ ਵੀ ਪੜ੍ਹੋ- ਵਿਕੀਪੀਡੀਆ ਨੇ ਦੋ ਘੰਟਿਆਂ 'ਚ ਬਦਲੇ ਪੰਜਾਬ ਦੇ 2 ਮੁੱਖ ਮੰਤਰੀਆਂ ਦੇ ਨਾਂ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।