ਯੂਕੇ: ਸਿਹਤ ਸਕੱਤਰ ਮੈਟ ਹੈਨਕਾਕ ਪਾਰਕ ''ਚ ਰਗਬੀ ਖੇਡਣ ਤੋਂ ਬਾਅਦ ਹੋਏ ਘਰ ''ਚ ਇਕਾਂਤਵਾਸ

01/20/2021 2:38:07 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਦੇ ਸਿਹਤ ਸਕੱਤਰ ਪਿਛਲੇ ਦਿਨੀਂ ਇੱਕ ਪਾਰਕ ਵਿੱਚ ਰਗਬੀ ਖੇਡਣ ਦੇ ਬਾਅਦ ਕੋਰੋਨਾ ਵਾਇਰਸ ਸੰਬੰਧੀ ਸੁਰੱਖਿਆ ਕਾਰਨਾਂ ਕਰਕੇ ਖੁਦ ਨੂੰ ਆਪਣੇ ਘਰ ਵਿੱਚ ਇਕਾਂਤਵਾਸ ਕਰ ਰਹੇ ਹਨ। ਮੈਟ ਹੈਨਕਾਕ ਐਨ.ਐਚ.ਐਸ ਐਪ ਦੁਆਰਾ ਵਾਇਰਸ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਦੇ ਖਦਸ਼ੇ ਸੰਬੰਧੀ ਸੂਚਿਤ ਕਰਨ ਤੋਂ ਬਾਅਦ ਸਿਹਤ ਸਕੱਤਰ ਐਤਵਾਰ ਤੱਕ ਘਰ ਵਿੱਚ ਹੀ ਇਕਾਂਤਵਾਸ ਨਿਯਮਾਂ ਦਾ ਪਾਲਣ ਕਰਨਗੇ। 

ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਨੇ ਕੋਰੋਨਾ ਮ੍ਰਿਤਕਾਂ ਦੀ ਯਾਦ 'ਚ ਸ਼ਰਧਾਂਜਲੀ ਸਭਾ ਦਾ ਕੀਤਾ ਆਯੋਜ

ਟਵਿੱਟਰ 'ਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਹੈਨਕਾਕ ਨੇ ਕਿਹਾ ਕਿ ਉਹ ਨਿਯਮਾਂ ਦੀ ਪਾਲਣਾ ਕਰਦੇ ਹੋਏ ਅਗਲੇ ਛੇ ਦਿਨਾਂ ਲਈ ਘਰੋਂ ਕੰਮ ਨੂੰ ਜਾਰੀ ਰੱਖਣਗੇ। ਇਕਾਂਤਵਾਸ ਦੀ ਇਹ ਪ੍ਰਕਿਰਿਆ ਹੈਨਕਾਕ ਦੁਆਰਾ ਉੱਤਰੀ ਲੰਡਨ ਦੇ ਇੱਕ ਪਾਰਕ ਵਿੱਚ ਗਤੀਵਿਧੀਆਂ ਕਰਨ ਤੋਂ ਤਿੰਨ ਦਿਨ ਬਾਅਦ ਹੋਈ ਹੈ, ਜਿੱਥੇ ਕਿ ਹੈਨਕਾਕ ਆਪਣੇ ਬੇਟੇ ਨਾਲ ਰਗਬੀ ਖੇਡ ਰਹੇ ਸਨ। ਸਿਹਤ ਸਕੱਤਰ ਨੂੰ ਉਸ ਦੀ ਇਕਾਂਤਵਾਸ ਪ੍ਰਕਿਰਿਆ ਦੀ ਅਵਧੀ ਐਪ ਦੁਆਰਾ ਦਿੱਤੀ ਮੰਨੀ ਜਾ ਰਹੀ ਹੈ ਜਦਕਿ ਸਿਹਤ ਵਿਭਾਗ ਦੀ ਵੈਬਸਾਈਟ ਅਨੁਸਾਰ ਇਕਾਂਤਵਾਸ ਦੀ ਸਮਾਂ ਸੀਮਾ ਵਿੱਚ ਸਕਾਰਾਤਮਕ ਟੈਸਟ ਕਰਨ ਵਾਲੇ ਵਿਅਕਤੀ ਦੇ ਸੰਪਰਕ ਵਿੱਚ ਆਉਣ ਵਾਲੇ ਦਿਨ ਦੇ ਨਾਲ ਅਗਲੇ 10 ਦਿਨ ਸ਼ਾਮਿਲ ਹੁੰਦੇ ਹਨ ਅਤੇ ਹੈਨਕਾਕ ਦੇ ਮਾਮਲੇ ਵਿੱਚ ਵਾਇਰਸ ਪੀੜਤ ਵਿਅਕਤੀ ਨਾਲ ਸੰਪਰਕ ਬੁੱਧਵਾਰ ਜਾਂ ਵੀਰਵਾਰ ਨੂੰ ਹੋਇਆ ਮੰਨਿਆ ਜਾ ਰਿਹਾ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News