UK : ਮਾਨਸਿਕ ਬਿਮਾਰੀਆਂ ਵਾਲੇ ਲੋਕਾਂ ਦੀ ਸਹਾਇਤਾ ਲਈ ਮਨੋਵਿਗਿਆਨੀਆਂ ਦੀ ਘਾਟ

Thursday, Oct 07, 2021 - 09:40 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਮਾਨਸਿਕ ਤੌਰ 'ਤੇ ਬਿਮਾਰ ਲੋਕਾਂ ਦੇ ਇਲਾਜ ਲਈ ਮਨੋਵਿਗਿਆਨੀਆਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਪਰ ਇਸ ਸਬੰਧੀ ਮਾਹਿਰਾਂ ਦੀਆਂ ਰਿਪੋਰਟਾਂ ਅਨੁਸਾਰ ਇੰਗਲੈਂਡ ਭਰ 'ਚ ਮਾਨਸਿਕ ਰੋਗਾਂ ਵਾਲੇ ਲੋਕਾਂ ਦੀ ਮਦਦ ਕਰਨ ਲਈ ਲੋੜੀਂਦੇ ਮਨੋਵਿਗਿਆਨੀ ਨਹੀਂ ਹਨ।

ਇਹ ਵੀ ਪੜ੍ਹੋ : ਜਾਪਾਨ : ਟੋਕੀਓ 'ਚ 6.1 ਦੀ ਤੀਬਰਤਾ ਨਾਲ ਆਇਆ ਭੂਚਾਲ

ਰਾਇਲ ਕਾਲਜ ਆਫ ਸਾਈਕਿਆਟ੍ਰਿਸਟਸ ਅਨੁਸਾਰ ਇਸ ਘਾਟ ਦਾ ਮਤਲਬ ਹੈ ਕਿ ਇੰਗਲੈਂਡ 'ਚ ਪ੍ਰਤੀ 12,567 ਲੋਕਾਂ ਪਿੱਛੇ ਸਿਰਫ ਇੱਕ ਮਨੋਚਿਕਿਤਸਕ ਹੈ। ਇਸ ਕਾਲਜ ਨੇ ਜਾਣਕਾਰੀ ਦਿੱਤੀ ਕਿ ਮਨੋਵਿਗਿਆਨੀਆਂ ਦੀਆਂ ਅਸਾਮੀਆਂ ਦਾ 10ਵਾਂ ਹਿੱਸਾ 5,367 'ਚੋਂ 568 ਖਾਲੀ ਹਨ। ਖਾਲ੍ਹੀ ਅਸਾਮੀਆਂ ਦੀਆਂ ਸਭ ਤੋਂ ਵੱਧ ਦਰਾਂ ਨਸ਼ਾਖੋਰੀ, ਖਾਣ ਦੀਆਂ ਬਿਮਾਰੀਆਂ, ਬਾਲ ਅਤੇ ਕਿਸ਼ੋਰ ਮਨੋਵਿਗਿਆਨ ਦੇ ਖੇਤਰਾਂ 'ਚ ਹਨ।

ਇਹ ਵੀ ਪੜ੍ਹੋ : ਕਰੂਜ਼ ਡਰੱਗ ਪਾਰਟੀ ਕੇਸ : ਆਰੀਅਨ ਖਾਨ ਸਮੇਤ 8 ਦੋਸ਼ੀਆਂ ਨੂੰ ਨਿਆਇਕ ਹਿਰਾਸਤ 'ਚ ਭੇਜਿਆ

ਕਾਲਜ ਨੇ ਕਿਹਾ ਕਿ ਐੱਨ.ਐੱਚ.ਐੱਸ. ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 56.5 ਮਿਲੀਅਨ ਲੋਕਾਂ ਲਈ 4500 ਫੁੱਲ ਟਾਈਮ ਮਨੋਵਿਗਿਆਨੀ ਹਨ। ਮਨੋਵਿਗਿਆਨੀਆਂ ਦੀਆਂ ਉੱਚ ਪੱਧਰ ਦੀਆਂ ਖਾਲੀ ਅਸਾਮੀਆਂ ਦਾ ਮਤਲਬ ਹੈ ਕਿ ਕੁੱਝ ਲੋਕ ਦੇਖਭਾਲ ਲਈ ਲੰਬਾ ਇੰਤਜ਼ਾਰ ਕਰਨ ਲਈ ਮਜ਼ਬੂਰ ਹਨ। ਇਸ ਲਈ ਰਾਇਲ ਕਾਰਜ ਨੇ ਮਨੋਵਿਗਿਆਨਕ ਕਰਮਚਾਰੀਆਂ ਦੀ ਗਿਣਤੀ ਨੂੰ ਵਧਾਉਣ ਲਈ ਇੱਕ ਲੰਮੀ ਮਿਆਦ ਦੀ ਯੋਜਨਾ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਪਾਵਰਕਾਮ 'ਚ ਕੰਮ ਕਰਦੇ ਆਊਟਸੋਰਸ ਕਰਮਚਾਰੀਆਂ ਨੂੰ ਪੱਕੇ ਕਰੇ ਸਰਕਾਰ: ਅਮਨ ਅਰੋੜਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News