ਲੇਬਰ ਨੇਤਾ ਕੀਰ ਸਟਾਰਮਰ ਨੇ ਲਗਵਾਈ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ

Monday, Mar 15, 2021 - 02:29 PM (IST)

ਲੇਬਰ ਨੇਤਾ ਕੀਰ ਸਟਾਰਮਰ ਨੇ ਲਗਵਾਈ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਲੇਬਰ ਨੇਤਾ ਕੀਰ ਸਟਾਰਮਰ (58) ਨੇ ਦੇਸ਼ ਵਿੱਚ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਦੇ ਚਲਦਿਆਂ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਸ਼ਨੀਵਾਰ ਨੂੰ ਲਗਵਾਈ। ਸਟਾਰਮਰ ਨੇ ਹੋਲਬਰਨ ਅਤੇ ਸੇਂਟ ਪੈਨਕ੍ਰਾਸ ਹਲਕੇ ਵਿੱਚ ਲੰਡਨ ਦੇ ਫ੍ਰਾਂਸਿਸ ਕ੍ਰਿਕ ਇੰਸਟੀਚਿਊਟ ਵਿੱਚ ਟੀਕਾ ਲਗਵਾਇਆ ਜੋ ਕਿ ਯੂਨੀਵਰਸਿਟੀ ਕਾਲਜ ਲੰਡਨ ਹਸਪਤਾਲ ਦੁਆਰਾ ਸਥਾਪਤ ਕੀਤੇ ਗਏ ਪੰਜ ਟੀਕਾਕਰਨ ਕੇਂਦਰਾਂ ਵਿੱਚੋਂ ਇੱਕ ਹੈ। 

ਪੜ੍ਹੋ ਇਹ ਅਹਿਮ ਖਬਰ - ਚੀਨ 'ਚ 'ਪੀਲਾ' ਪਿਆ ਆਸਮਾਨ, 400 ਉਡਾਣਾਂ ਰੱਦ ਅਤੇ 'ਯੈਲੋ ਐਲਰਟ' ਜਾਰੀ (ਵੀਡੀਓ ਤੇ ਤਸਵੀਰਾਂ)

ਟੀਕਾ ਲਗਵਾਉਣ ਉਪਰੰਤ ਸਟਾਰਮਰ ਵੱਲੋਂ ਹਸਪਤਾਲ ਦੇ ਸਟਾਫ ਅਤੇ ਵਲੰਟੀਅਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਲੇਬਰ ਨੇਤਾ ਨੇ ਦੱਸਿਆ ਕਿ ਪਿਛਲੇ ਸਾਲ ਟੈਸਟਿੰਗ ਦੇ ਨਾਲ ਸਥਾਨਕ ਹਸਪਤਾਲਾਂ ਨੂੰ ਦਿੱਤੀ ਗਈ ਸਹਾਇਤਾ ਅਤੇ ਟੀਕਾਕਰਨ ਕੇਂਦਰ ਤੱਕ, ਕਮਿਊਨਿਟੀ ਨੂੰ ਸੁਰੱਖਿਅਤ ਰੱਖਣ ਦੀਆਂ ਕੋਸ਼ਿਸ਼ਾਂ ਵਿੱਚ ਹਸਪਤਾਲ ਮੋਹਰੀ ਰਿਹਾ ਹੈ। ਸਟਾਰਮਰ ਨੇ ਟੀਕੇ ਨੂੰ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਦੱਸਦਿਆਂ ਲੋਕਾਂ ਨੂੰ ਉਨ੍ਹਾਂ ਦੀ ਵਾਰੀ ਆਉਣ 'ਤੇ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਹੈ।


author

Vandana

Content Editor

Related News