ਕੋਰੋਨਾ ਆਫ਼ਤ : ਬ੍ਰਿਟੇਨ ਨੇ ਗੈਰ ਲੋੜੀਂਦੀ ਅੰਤਰਰਾਸ਼ਟਰੀ ਯਾਤਰਾ ''ਤੇ ਲਗਾਈ ਪਾਬੰਦੀ

Tuesday, Feb 23, 2021 - 05:53 PM (IST)

ਕੋਰੋਨਾ ਆਫ਼ਤ : ਬ੍ਰਿਟੇਨ ਨੇ ਗੈਰ ਲੋੜੀਂਦੀ ਅੰਤਰਰਾਸ਼ਟਰੀ ਯਾਤਰਾ ''ਤੇ ਲਗਾਈ ਪਾਬੰਦੀ

ਲੰਡਨ (ਬਿਊਰੋ): ਕੋਰੋਨਾ ਲਾਗ ਦੀ ਬੀਮਾਰੀ ਦੇ ਮੱਦੇਨਜ਼ਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸੋਮਵਾਰ ਨੂੰ ਗੈਰ ਲੋੜੀਂਦੀ ਅੰਤਰਰਾਸ਼ਟਰੀ ਯਾਤਰਾ 'ਤੇ ਪਾਬੰਦੀ ਲਗਾਉਣ ਦੀ ਘੋਸ਼ਣਾ ਕੀਤੀ। ਜਾਨਸਨ ਨੇ ਕਿਹਾ ਕਿ 17 ਮਈ ਤੋਂ ਪਹਿਲਾਂ ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮਹਾਮਾਰੀ ਕਾਰਨ ਯਾਤਰਾ ਅਤੇ ਹਵਾਬਾਜ਼ੀ ਖੇਤਰ 'ਤੇ ਸਭ ਤੋਂ ਜ਼ਿਆਦਾ ਅਸਰ ਪਿਆ ਹੈ ਪਰ ਕੋਰੋਨਾ ਦੇ ਨਵੇਂ ਸਟ੍ਰੇਨ ਕਾਰਨ ਇਹ ਪਾਬੰਦੀਆਂ ਲਗਾਈਆਂ ਗਈਆਂ ਹਨ। 

ਤਾਲਾਬੰਦੀ ਦੇ ਰੋਡਮੈਪ 'ਤੇ ਜਾਨਸਨ ਨੇ ਕਿਹਾ ਕਿ ਇਹ ਰੋਡਮੈਪ ਦੇ ਦੂਜੇ ਪੜਾਅ ਦਾ ਹਿੱਸਾ ਹੈ ਅਤੇ ਇਹ 8 ਮਾਰਚ ਨੂੰ ਲਾਗੂ ਹੋਣ ਵਾਲੇ ਰੋਡਮੈਪ ਦੇ ਪਹਿਲੇ ਪੜਾਅ ਦੇ ਘੱਟੋ-ਘੱਟ ਪੰਜ ਹਫਤੇ ਦੇ ਬਾਅਦ ਲਾਗੂ ਹੋਵੇਗਾ।ਭਾਵੇਂਕਿ ਪ੍ਰਧਾਨ ਮੰਤਰੀ ਅਤੇ ਉਹਨਾਂ ਦੇ ਸਲਾਹਕਾਰ ਇਸ 'ਤੇ ਆਖਰੀ ਫ਼ੈਸਲਾ ਲੈਣਗੇ। ਜੇਕਰ ਉਹਨਾਂ ਨੂੰ ਜ਼ਰੂਰੀ ਲੱਗਿਆ ਤਾਂ ਉਹ ਇਸ ਨੂੰ ਮੁਅੱਤਲ ਕਰ ਸਕਦੇ ਹਨ। ਉਹਨਾਂ ਨੇ ਕਿਹਾ ਕਿ 17 ਮਈ ਤੋਂ ਪਹਿਲਾਂ ਅੰਤਰਰਾਸ਼ਟਰੀ ਛੁੱਟੀਆਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜਾਨਸਨ ਨੇ ਕਿਹਾ ਕਿ ਅੰਤਰਰਾਸ਼ਟਰੀ ਯਾਤਰਾਵਾਂ ਸੁਰੱਖਿਅਤ ਢੰਗ ਨਾਲ ਮੁੜ ਤੋਂ ਸ਼ੁਰੂ ਕਰਨ ਸੰਬੰਧੀ ਸਰਕਾਰ ਦੀ ਗਲੋਬਲ ਟ੍ਰੈਵਲ ਟਾਸਕਫੋਰਸ 12 ਅਪ੍ਰੈਲ ਤੱਕ ਇਕ ਰਿਪੋਰਟ ਜਾਰੀ ਕਰਨ ਦੀ ਸਿਫਾਰਿਸ਼ ਕਰੇਗੀ। ਇਸ ਨਾਲ ਲੋਕਾਂ ਨੂੰ ਗਰਮੀਆਂ ਲਈ ਆਪਣੀ ਯੋਜਨਾ ਬਣਾਉਣ ਲਈ ਸਮਾਂ ਮਿਲੇਗਾ।

ਪੜ੍ਹੋ ਇਹ ਅਹਿਮ ਖਬਰ- ਭੁਲੱਥ ਵਾਸੀ ਗੁਰਪ੍ਰੀਤ ਸਿੰਘ ਦੀ ਅਮਰੀਕਾ 'ਚ ਸੜਕ ਹਾਦਸੇ 'ਚ ਮੌਤ

ਉੱਧਰ ਹਵਾਬਾਜ਼ੀ ਖੇਤਰ ਨਾਲ ਜੁੜੇ ਲੋਕਾਂ ਨੇ ਇਸ ਸਬੰਧੀ ਪ੍ਰਤੀਕਿਰਿਆ ਦਿੱਤੀ ਹੈ। ਸਕਾਈ ਨਿਊਜ਼ ਦੇ ਮੁਤਾਬਕ ਏਅਰਪੋਰਟ ਆਪਰੇਟਰਸ ਐਸੋਸੀਏਸ਼ਨ ਦੇ ਮੁੱਖ ਕਾਰਜਕਾਰੀ ਕਰੇਨ ਡੇ ਨੇ ਕਿਹਾ ਕਿ 2020 ਵਿਚ ਆਰਥਿਕ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇਸ ਫ਼ੈਸਲੇ ਨਾਲ ਯਕੀਨੀ ਹੋ ਗਿਆ ਹੈ ਕਿ 2021 ਵਿਚ ਵੀ ਸਥਿਤੀ ਨਹੀਂ ਸੁਧਰੇਗੀ। ਬ੍ਰਿਟਿਸ਼ ਏਅਰਵੇਜ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੀਨ ਡਾਇਲ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਅਸੀਂ ਯਾਤਰਾ ਨੂੰ ਮੁੜ ਸ਼ੁਰੂ ਕਰਨ ਦਾ ਇਕ ਤਰੀਕਾ ਦੇਖੀਏ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News