ਬ੍ਰਿਟੇਨ ''ਚ ਭਾਰਤੀ ਮੂਲ ਦੇ ਅਕਾਊਟੈਂਟ ਸਮੇਤ 5 ਨੂੰ ਜੇਲ
Monday, Nov 26, 2018 - 01:51 PM (IST)
ਲੰਡਨ (ਭਾਸ਼ਾ)— ਬ੍ਰਿਟੇਨ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ ਇਕ ਅਕਾਊਟੈਂਟ ਸਮੇਤ 5 ਲੋਕਾਂ ਨੂੰ ਵੀਜ਼ਾ ਘਪਲਾ ਕਰਨ ਅਤੇ ਗਲਤ ਤਰੀਕੇ ਨਾਲ ਘੱਟੋ-ਘੱਟ 1 ਕਰੋੜ 30 ਲੱਖ ਪੌਂਡ ਦਾ ਟੈਕਸ ਮੁੜ ਵਾਪਸ ਪਾਉਣ ਦਾ ਦਾਅਵਾ ਕਰਨ ਦੇ ਜੁਰਮ ਵਿਚ ਕੁੱਲ 31 ਸਾਲ ਕੈਦ ਦੀ ਸਜ਼ਾ ਸੁਣਾਈ ਹੈ। 41 ਸਾਲਾ ਜਾਲਪਾ ਤ੍ਰਿਵੇਦੀ ਨੂੰ ਘਪਲੇ ਦੇ ਅਕਾਊਟਿੰਗ ਪੱਖ ਵਿਚ ਸ਼ਾਮਲ ਹੋਣ ਦੇ ਅਪਰਾਧ ਵਿਚ 3 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਲੰਡਨ ਵਿਚ ਰਹਿ ਰਿਹਾ ਬੰਗਲਾਦੇਸ਼ੀ ਮੂਲ ਦਾ ਕਾਨੂੰਨ (Law) ਦਾ ਵਿਦਿਆਰਥੀ ਅਬਦੁੱਲ ਕਲਾਮ ਮੁਹੰਮਦ ਰੇਜ਼ਾਉਲ ਕਰੀਮ ਇਸ ਸੰਗਠਿਤ ਅਪਰਾਧ ਦਾ ਸਰਦਾਰ ਹੈ। ਲੰਡਨ ਦੀ ਸਾਊਥਵਾਰਕ ਕ੍ਰਾਊਨ ਕੋਰਟ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਕਿ 42 ਸਾਲਾ ਇਸ ਸ਼ਖਸ ਨੇ 79 ਫਰਜ਼ੀ ਕੰਪਨੀਆਂ ਬਣਾਈਆਂ। ਨਾਲ ਹੀ ਫਰਜ਼ੀ ਦਸਤਾਵੇਜ਼ ਤਿਆਰ ਕੀਤੇ। ਜੱਜ ਮਾਰਟੀਨ ਗ੍ਰਿਫਿਥ ਨੇ ਆਪਣੇ ਆਦੇਸ਼ ਵਿਚ ਕਿਹਾ,''ਇਨ੍ਹਾਂ ਦਾ ਉਦੇਸ਼ ਵੀਜ਼ਾ ਦੇਣ ਵਾਲੇ ਦਫਤਰ ਨੂੰ ਬੇਵਕੂਫ ਬਣਾਉਣਾ ਸੀ ਅਤੇ ਇਹ ਕੰਮ ਕਰ ਗਿਆ।
ਗਲਤ ਅੰਕੜਿਆਂ ਦੇ ਆਧਾਰ 'ਤੇ 18 ਲੋਕਾਂ ਨੂੰ ਵੀਜ਼ਾ ਦਿੱਤਾ ਗਿਆ। ਇਨ੍ਹਾਂ ਵਿਚੋਂ 3 ਨੂੰ ਬ੍ਰਿਟੇਨ ਦਾ ਨਾਗਰਿਕ ਬਣਨ ਦੀ ਇਜਾਜ਼ਤ ਮਿਲ ਗਈ ਅਤੇ ਦੋ ਨੂੰ ਬਣੇ ਰਹਿਣ ਲਈ ਅਨਿਸ਼ਚਿਤ ਸਮੇਂ ਦੀ ਛੁੱਟੀ ਦਿੱਤੀ ਗਈ।'' 5 ਦੋਸ਼ੀਆਂ ਨੂੰ 31 ਦਸੰਬਰ 2008 ਤੋਂ 27 ਫਰਵਰੀ 2013 ਦੇ ਵਿਚ ਟੀਅਰ-1 ਵੀਜ਼ਾ ਸ਼੍ਰੇਣੀ ਦੇ ਤਹਿਤ ਗਲਤ ਐਪਲੀਕੇਸ਼ਨ ਦੇ ਕੇ ਠੱਗੀ ਦੀ ਸਾਜਿਸ਼ ਕਰਨ ਦਾ ਦੋਸ਼ੀ ਪਾਇਆ ਗਿਆ।