ਯੂਕੇ ''ਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਿਨਾਂ ਕਿਸੇ ਕਾਰਵਾਈ ਦੇ ਮਿਲੇਗੀ ਕੋਰੋਨਾ ਵੈਕਸੀਨ

Wednesday, Feb 10, 2021 - 04:22 PM (IST)

ਯੂਕੇ ''ਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਿਨਾਂ ਕਿਸੇ ਕਾਰਵਾਈ ਦੇ ਮਿਲੇਗੀ ਕੋਰੋਨਾ ਵੈਕਸੀਨ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਗੈਰ ਕਾਨੂੰਨੀ ਪ੍ਰਵਾਸੀ ਰਹਿ ਰਹੇ ਹਨ ਅਤੇ ਦੇਸ਼ ਵਿੱਚ ਇਸ ਸਮੇਂ ਕੋਰੋਨਾ ਮਹਾਮਾਰੀ ਦੇ ਖ਼ਿਲਾਫ਼ ਚੱਲ ਰਹੀ ਟੀਕਾਕਰਨ ਪ੍ਰਕਿਰਿਆ ਵਿੱਚ ਸਰਕਾਰ ਦਾ ਯਤਨ ਹਰ ਇੱਕ ਵਿਅਕਤੀ ਨੂੰ ਸੁਰੱਖਿਅਤ ਕਰਨ ਦਾ ਹੈ, ਜੋ ਇੱਥੇ ਰਹਿ ਰਿਹਾ ਹੈ। ਇਸ ਲਈ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਢੁੱਕਵੇ ਕਾਗਜਾਂ ਤੋਂ ਬਿਨਾਂ ਰਹਿ ਰਹੇ ਲੋਕਾਂ ਲਈ ਵੀ ਟੀਕਾਕਰਨ ਦੀ ਜਰੂਰਤ ਨੂੰ ਸਮਝਦਿਆਂ ਹੋਇਆ ਇੱਕ ਰਿਪੋਰਟ ਦੇ ਅਨੁਸਾਰ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੋਵਿਡ ਟੀਕਿਆਂ ਲਈ ਅੱਗੇ ਆਉਣ ਵਾਸਤੇ ਕਿਸੇ ਤਰ੍ਹਾਂ ਦੀ ਕਾਰਵਾਈ ਵਿੱਚ ਮਾਫੀ ਦਿੱਤੀ ਜਾਵੇਗੀ। 

ਪੜ੍ਹੋ ਇਹ ਅਹਿਮ ਖਬਰ- ਤੁਰਕੀ ਨੇ ਸਪੇਸ ਪ੍ਰੋਗਰਾਮ ਦੀ ਕੀਤੀ ਘੋਸ਼ਣਾ, 2023 ਤੱਕ ਚੰਨ 'ਤੇ ਪਹੁੰਚਣ ਦਾ ਟੀਚਾ

ਬ੍ਰਿਟੇਨ ਦੇ ਇਸ ਕਦਮ ਦਾ ਉਦੇਸ਼ ਕੋਰੋਨਾ ਤੋਂ ਬਚਾਅ ਅਤੇ ਤਾਲਾਬੰਦੀ ਨੂੰ ਸੌਖਾ ਬਣਾਉਣਾ ਹੈ। ਅਧਿਕਾਰੀਆ ਅਨੁਸਾਰ ਗੈਰ ਕਾਨੂੰਨੀ ਪ੍ਰਵਾਸੀ ਟੀਕੇ ਲਗਾਉਣ ਲਈ ਕਤਾਰ ਨਹੀਂ ਲਗਾ ਸਕਣਗੇ, ਇਸ ਲਈ ਉਹਨਾਂ ਨੂੰ ਜੀ.ਪੀ. ਕੋਲ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ ਜਾਂਦੀ ਹੈ ਅਤੇ ਇਸ ਪ੍ਰਕਿਰਿਆ ਲਈ ਗ੍ਰਹਿ ਦਫਤਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਦੇਸ਼ ਵਿੱਚ 'ਅਨਿਯਮਿਤ ਸਥਿਤੀ' ਵਾਲੇ ਵਿਦੇਸ਼ੀ ਲੋਕਾਂ ਦੀ ਕੋਈ ਅਧਿਕਾਰਤ ਗਿਣਤੀ ਮੌਜੂਦ ਨਹੀਂ ਹੈ ਪਰ ਅਨੁਮਾਨ ਮੁਤਾਬਕ ਇਹ ਅੰਕੜਾ 1.3 ਮਿਲੀਅਨ ਤੱਕ ਹੋ ਸਕਦਾ ਹੈ। 

ਪੜ੍ਹੋ ਇਹ ਅਹਿਮ ਖਬਰ - ਸ਼ਾਨਦਾਰ ਨਜ਼ਾਰਾ, ਕਜ਼ਾਕਿਸਤਾਨ 'ਚ ਬਣਿਆ 'ਆਈਸ ਵੋਲਕੈਨੋ' (ਤਸਵੀਰਾਂ ਤੇ ਵੀਡੀਓ)

ਅਧਿਕਾਰੀਆਂ ਅਨੁਸਾਰ ਜਦੋਂ ਮਰੀਜ਼ ਰਜਿਸਟਰ ਹੁੰਦਾ ਹੈ ਤਾਂ ਜੀਪੀ ਸਰਜਰੀ ਨੂੰ ਪਛਾਣ ਜਾਂ ਇਮੀਗ੍ਰੇਸ਼ਨ ਸਥਿਤੀ ਦੇ ਪ੍ਰਮਾਣ ਪੁੱਛਣ ਦੀ ਜ਼ਰੂਰਤ ਨਹੀਂ ਹੁੰਦੀ ਹਾਲਾਂਕਿ, ਕੁਝ ਕੇਸਾਂ ਵਿੱਚ ਉਹ ਪਛਾਣ ਲਈ ਕਹਿ ਸਕਦੇ ਹਨ। ਇਸ ਮੁਹਿੰਮ ਵਿੱਚ ਸਾਰੀਆਂ ਸ਼੍ਰੇਣੀਆਂ ਦੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਲਈ ਟੀਕੇ ਸੰਬੰਧੀ ਅੱਗੇ ਆਉਣ ਲਈ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਣ ਦੀ ਗਾਰੰਟੀ ਹੋਵੇਗੀ। ਇਸ ਸੰਬੰਧੀ ਐਨ ਐਚ ਐਸ ਟਰੱਸਟ ਨੂੰ ਵੀ ਟੀਕਾਕਰਨ ਲਈ ਅੱਗੇ ਆਉਣ ਵਾਲੇ ਮਰੀਜ਼ਾਂ ਦੀ ਕੋਈ ਇਮੀਗ੍ਰੇਸ਼ਨ ਸਟੇਟਸ ਜਾਂਚ ਨਾ ਕਰਨ ਬਾਰੇ ਕਿਹਾ ਗਿਆ ਹੈ।

ਨੋਟ- ਯੂਕੇ 'ਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਿਨਾਂ ਕਿਸੇ ਕਾਰਵਾਈ ਦੇ ਮਿਲੇਗੀ ਕੋਰੋਨਾ ਵੈਕਸੀਨ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News