ਯੂਕੇ: ਸਿਹਤ ਸਕੱਤਰ ਮੈਟ ਹੈਨਕੌਕ ਸਫਰ ਦੌਰਾਨ ਬਿਨਾਂ ਮਾਸਕ ਕੈਮਰਿਆਂ ''ਚ ਕੈਦ

Tuesday, Oct 20, 2020 - 05:51 PM (IST)

ਯੂਕੇ: ਸਿਹਤ ਸਕੱਤਰ ਮੈਟ ਹੈਨਕੌਕ ਸਫਰ ਦੌਰਾਨ ਬਿਨਾਂ ਮਾਸਕ ਕੈਮਰਿਆਂ ''ਚ ਕੈਦ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾਵਾਇਰਸ ਮਹਾਮਾਰੀ 'ਤੇ ਕਾਬੂ ਕਰਨ ਲਈ ਯੂਕੇ ਸਰਕਾਰ ਦੁਆਰਾ ਬਣਾਏ ਨਿਯਮਾਂ ਵਿੱਚੋਂ ਕਾਰ ਵਿੱਚ ਸਫਰ ਦੌਰਾਨ ਮਾਸਕ ਨਾਲ ਮੂੰਹ ਨੂੰ ਢਕਣਾ ਵੀ ਸ਼ਾਮਲ ਹੈ। ਇਹ ਨਿਯਮ ਸਾਰੇ ਹੀ ਦੇਸ਼ ਵਾਸੀਆਂ 'ਤੇ ਲਾਗੂ ਹੁੰਦੇ ਹਨ। ਪਰ ਸਰਕਾਰ ਦੇ ਮੰਤਰੀ ਕਈ ਵਾਰ ਇਹਨਾਂ ਨਿਯਮਾਂ ਨੂੰ ਟਿੱਚ ਜਾਣਦੇ ਹਨ। 

ਅਜਿਹੇ ਹੀ ਇੱਕ ਮਾਮਲੇ ਵਿੱਚ ਸਿਹਤ ਸਕੱਤਰ ਆਪਣੀ ਕਾਰ ਦੇ ਪਿਛਲੇ ਹਿੱਸੇ ਵਿੱਚ ਬਿਨਾਂ ਮਾਸਕ ਤੋਂ ਸਫਰ ਕਰਨ 'ਤੇ ਚਰਚਾ ਵਿੱਚ ਆਏ ਹਨ। ਸੋਮਵਾਰ ਸ਼ਾਮ ਨੂੰ ਮੈਟ ਹੈਨਕੌਕ ਰੇਂਜ ਰੋਵਰ ਵਿੱਚ ਬਿਨਾਂ ਮਾਸਕ ਤੋਂ ਕੈਮਰਿਆਂ ਵਿੱਚ ਕੈਦ ਹੋ ਗਏ। ਇਸ ਵੇਲੇ ਸਰਕਾਰ ਵੱਲੋਂ ਟੈਕਸੀ ਜਾਂ ਪ੍ਰਾਈਵੇਟ ਕਾਰਾਂ ਵਿੱਚ ਬਿਨਾਂ ਮਾਸਕ ਦੇ ਸਫਰ ਕਰਨ ਵਾਲਿਆਂ ਨੂੰ 200 ਪੌਂਡ ਦਾ ਜ਼ੁਰਮਾਨਾ ਲਾਇਆ ਜਾਂਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਸ਼ਰਮਨਾਕ! ਨੌਜਵਾਨ ਨੇ ਮੁਰਗੀ ਨਾਲ ਬਣਾਏ ਸੰਬੰਧ, ਪਤਨੀ ਨੇ ਬਣਾਈ ਵੀਡੀਓ

ਹਾਲਾਂਕਿ ਡਾਉਨਿੰਗ ਸਟ੍ਰੀਟ ਨੇ ਪਿਛਲੇ ਮਹੀਨੇ ਮੰਤਰੀਆਂ ਨੂੰ ਵੀ ਆਦੇਸ਼ ਦਿੱਤੇ ਸਨ ਕਿ ਉਹ ਸਰਕਾਰੀ ਵਹੀਕਲਾਂ ਵਿੱਚ ਫੇਸ ਕਵਰਿੰਗ ਦਾ ਧਿਆਨ ਰੱਖਣ। ਇੱਕ ਬੁਲਾਰੇ ਮੁਤਾਬਕ, ਸਾਰੇ ਮੰਤਰੀਆਂ ਦੀਆਂ ਕਾਰਾਂ ਵਿੱਚ ਮਾਸਕ ਉਪਲੱਬਧ ਵੀ ਹਨ। ਕਿਹਾ ਜਾ ਰਿਹਾ  ਹੈ ਕਿ ਸਿਹਤ ਸਕੱਤਰ ਨੇ ਯਾਤਰਾ ਦੌਰਾਨ ਚਿਹਰਾ ਢੱਕਿਆ ਹੋਇਆ ਸੀ ਪਰ ਉਸ ਨੇ ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ ਕੋਲ ਪਹੁੰਚਦਿਆਂ ਹੀ ਇਸ ਨੂੰ ਉਤਾਰ ਦਿੱਤਾ ਸੀ।


author

Vandana

Content Editor

Related News