ਯੂਕੇ: ਜ਼ਰੂਰੀ ਕਰਮਚਾਰੀਆਂ ਨੂੰ ਕੋਵਿਡ ਐਪ ਦੁਆਰਾ ਸੂਚਿਤ ਹੋਣ ਤੋਂ ਬਾਅਦ ਮਿਲੇਗੀ ਇਕਾਂਤਵਾਸ ''ਚ ਛੋਟ

07/23/2021 2:28:58 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਪਿਛਲੇ ਦਿਨੀਂ ਜ਼ਿਆਦਾਤਰ ਇੰਗਲੈਂਡ ਅਤੇ ਵੇਲਜ਼ ਵਿੱਚ ਐੱਨ ਐੱਚ ਐੱਸ ਕੋਵਿਡ ਐਪ ਦੁਆਰਾ ਲੱਖਾਂ ਲੋਕਾਂ ਨੂੰ ਇਕਾਂਤਵਾਸ ਹੋਣ ਲਈ ਅਲਰਟ ਭੇਜਿਆ ਗਿਆ, ਜਿਸ ਕਾਰਨ ਲੋਕਾਂ ਦੇ ਘਰ ਰਹਿਣ ਕਰਕੇ ਕਈਆਂ ਖੇਤਰਾਂ ਨੂੰ ਕਰਮਚਾਰੀਆਂ ਦੀ ਘਾਟ ਦਾ ਸਾਹਮਣਾ ਕਰਨਾ ਪਿਆ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਸਰਕਾਰ ਅਨੁਸਾਰ ਸਿਹਤ, ਟ੍ਰਾਂਸਪੋਰਟ ਅਤੇ ਐਨਰਜੀ ਸਮੇਤ 16 ਪ੍ਰਮੁੱਖ ਖੇਤਰਾਂ ਦੇ ਕਰਮਚਾਰੀਆਂ ਨੂੰ ਐੱਨ ਐੱਚ ਐੱਸ ਕੋਵਿਡ ਐਪ ਦੁਆਰਾ ਸੂਚਿਤ ਕੀਤੇ ਜਾਣ ਤੋਂ ਬਾਅਦ ਇਕਾਂਤਵਾਸ ਨਹੀਂ ਹੋਣਾ ਪਵੇਗਾ। 

ਇਸ ਐਪ ਦੁਆਰਾ ਇੰਗਲੈਂਡ ਅਤੇ ਵੇਲਜ਼ ਵਿੱਚ 600,000 ਤੋਂ ਵੱਧ ਲੋਕਾਂ ਨੂੰ ਪਿਛਲੇ ਦਿਨੀਂ ਇਕਾਂਤਵਾਸ ਲਈ ਅਲਰਟ ਭੇਜਿਆ ਗਿਆ ਸੀ। ਇਕਾਂਤਵਾਸ ਦੀਆਂ ਸੂਚਨਾਵਾਂ ਕਾਰਨ ਦੁਕਾਨਦਾਰਾਂ ਨੇ ਖਾਲੀ ਪਈਆਂ ਅਲਮਾਰੀਆਂ ਅਤੇ ਸੈਲਫਾਂ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਕਰਮਚਾਰੀਆਂ ਦੀ ਘਾਟ ਦੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਸਨ। ਇਸ ਲਈ ਸਰਕਾਰ ਦੁਆਰਾ ਵੈਕਸੀਨ ਲੱਗਵਾ ਚੁੱਕੇ ਵਰਕਰਾਂ ਲਈ ਇਹ ਛੋਟ ਹੋਵੇਗੀ ਅਤੇ ਇਸਦੇ ਨਾਲ ਹੀ ਇੱਕ ਰੋਜ਼ਾਨਾ ਪਾਇਲਟ ਟੈਸਟਿੰਗ ਪ੍ਰੋਗਰਾਮ 500 ਫੂਡ ਅਤੇ ਡ੍ਰਿੰਕ ਸਪਲਾਈ ਚੇਨ ਮਾਲਕਾਂ ਨੂੰ ਸ਼ਾਮਲ ਕੀਤਾ ਜਾਵੇਗਾ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਕਹਿਰ, ਪਾਕਿਸਤਾਨ 'ਚ ਮਾਮਲੇ 10 ਲੱਖ ਦੇ ਪਾਰ

ਇਸ ਦੌਰਾਨ ਡਾਉਨਿੰਗ ਸਟ੍ਰੀਟ ਨੇ ਜਾਣਕਾਰੀ ਦਿੱਤੀ ਕਿ ਜਿਹੜੀਆਂ ਕੰਪਨੀਆਂ ਜ਼ਰੂਰੀ ਕਰਮਚਾਰੀਆਂ ਲਈ ਵੱਖਰੀਆਂ ਛੋਟਾਂ ਦਾ ਲਾਭ ਲੈਣਾ ਚਾਹੁੰਦੀਆਂ ਹਨ ਉਨ੍ਹਾਂ ਨੂੰ ਸਿੱਧੇ ਤੌਰ 'ਤੇ ਸਬੰਧਤ ਵ੍ਹਾਈਟਹਾਲ ਵਿਭਾਗ ਵਿੱਚ ਅਪਲਾਈ ਕਰਨਾ ਪਵੇਗਾ। ਇਹ ਨੀਤੀ ਸਿਰਫ ਉਹਨਾਂ ਨਾਮਜ਼ਦ ਵਰਕਰਾਂ 'ਤੇ ਲਾਗੂ ਹੋਵੇਗੀ ਜੋ ਪੂਰੀ ਤਰ੍ਹਾਂ ਟੀਕੇ ਲਗਵਾ ਚੁੱਕੇ ਹਨ। ਇਕਾਂਤਵਾਸ ਵਿੱਚ ਛੋਟ ਲਈ 16 ਸੈਕਟਰਾਂ ਦੀ ਸੂਚੀ ਦਿੱਤੀ ਗਈ ਹੈ, ਜਿਹਨਾਂ ਵਿੱਚ ਊਰਜਾ, ਸਿਵਲ ਪਰਮਾਣੂ, ਡਿਜੀਟਲ ਬੁਨਿਆਦੀ ਢਾਂਚਾ, ਭੋਜਨ ਉਤਪਾਦਨ ਅਤੇ ਸਪਲਾਈ, ਰਹਿੰਦ-ਖੂੰਹਦ, ਪਾਣੀ, ਵੈਟਰਨਰੀ ਦਵਾਈਆਂ, ਜ਼ਰੂਰੀ ਰਸਾਇਣ, ਜ਼ਰੂਰੀ ਆਵਾਜਾਈ, ਦਵਾਈਆਂ, ਮੈਡੀਕਲ ਉਪਕਰਣ, ਕਲੀਨਿਕਲ ਖਪਤਕਾਰੀ ਸਪਲਾਈ, ਐਮਰਜੈਂਸੀ ਸੇਵਾਵਾਂ, ਸਰਹੱਦ ਨਿਯੰਤਰਣ, ਜ਼ਰੂਰੀ ਰੱਖਿਆ ਅਤੇ ਸਥਾਨਕ ਸਰਕਾਰ ਆਦਿ ਸ਼ਾਮਲ ਹਨ।

ਇਸ ਛੋਟ ਦੀ ਯੋਜਨਾ ਦੇ ਇੱਕ ਵਾਰ ਮਨਜੂਰ ਹੋ ਜਾਣ ਤੋਂ ਬਾਅਦ, ਟੈਸਟ ਅਤੇ ਟਰੇਸ ਦੁਆਰਾ ਸੰਪਰਕ ਕੀਤੇ ਗਏ ਉਹ ਕਰਮਚਾਰੀ , ਜਿਹਨਾਂ ਨੂੰ ਪੂਰਾ ਟੀਕਾ ਲੱਗਿਆ ਹੈ, ਉਹਨਾਂ ਨੂੰ ਅਲੱਗ ਹੋਣ ਦੀ ਛੋਟ ਦਿੱਤੀ ਜਾਵੇਗੀ ਹਾਲਾਂਕਿ ਕਾਮਿਆਂ ਨੂੰ ਇੱਕ ਨਕਾਰਾਤਮਕ ਪੀ ਸੀ ਆਰ ਟੈਸਟ ਦੀ ਜ਼ਰੂਰਤ ਹੋਵੇਗੀ ਅਤੇ 10 ਦਿਨਾਂ ਲਈ ਰੋਜ਼ਾਨਾ ਲੇਟਰਲ ਫਲੋਅ ਟੈਸਟ ਕਰਨੇ ਪੈ ਸਕਦੇ ਹਨ।


Vandana

Content Editor

Related News