ਕੋਰੋਨਾ ਕਾਰਨ ਪਤਨੀ ਦੀ ਹੋਈ ਮੌਤ, 5 ਘੰਟੇ ਬਾਅਦ ਪਤੀ ਨੇ ਵੀ ਤੋੜਿਆ ਦਮ

Friday, May 01, 2020 - 05:59 PM (IST)

ਕੋਰੋਨਾ ਕਾਰਨ ਪਤਨੀ ਦੀ ਹੋਈ ਮੌਤ, 5 ਘੰਟੇ ਬਾਅਦ ਪਤੀ ਨੇ ਵੀ ਤੋੜਿਆ ਦਮ

ਲੰਡਨ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਕਾਰਨ ਕਈ ਜੋੜੇ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ। ਕਈ ਲੋਕ ਆਪਣੇ ਪਿਆਰਿਆਂ ਨੂੰ ਵੀ ਗਵਾ ਚੁੱਕੇ ਹਨ। ਸੱਚੇ ਪਿਆਰ ਨੂੰ ਬਿਆਨ ਕਰਦਾ ਇੰਗਲੈਂਡ ਦੇ ਇਕ ਬਜ਼ੁਰਗ ਜੋੜੇ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸਾਊਥਹੈਮਪਟਨ ਵਿਚ ਕੋਰੋਨਾਵਾਇਰਸ ਨਾਲ ਪੀੜਤ 81 ਸਾਲਾ ਮਹਿਲਾ ਦੀ ਮੌਤ ਦੇ ਬਾਅਦ ਉਸ ਦੇ 90 ਸਾਲਾ ਬੀਮਾਰ ਪਤੀ ਨੇ ਆਕਸੀਜਨ ਮਾਸਕ ਲਗਾਉਣ ਤੋਂ ਇਨਕਾਰ ਕਰ ਦਿੱਤਾ। ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਪਤਨੀ ਦੀ ਮੌਤ ਦੇ 5 ਘੰਟੇ ਬਾਅਦ ਹੀ ਬੀਮਾਰ ਪਤੀ ਦੀ ਵੀ ਮੌਤ ਹੋ ਗਈ।

PunjabKesari

ਬਿਲ ਨੇ ਹਟਾਇਆ ਆਪਣਾ ਆਕਸੀਜਨ ਮਾਸਕ
90 ਸਾਲਾ ਬਜ਼ੁਰਗ ਬਿਲ ਡਾਰਟਲ ਨੇ ਆਪਣੀ ਪਤਨੀ ਦੀ ਮੌਤ ਤੋਂ 5 ਘੰਟੇ ਬਾਅਦ ਹੀ ਦਮ ਤੋੜ ਦਿੱਤਾ। ਪਿਛਲੇ ਹਫਤੇ ਬਿਲ ਦੀ ਪਤਨੀ ਮੈਰੀ ਵਿਚ ਕੋਰੋਨਾ ਇਨਫੈਕਸ਼ਨ ਦੀ ਪੁਸ਼ਟੀ ਹੋਈ ਸੀ, ਜਿਸ ਦੇ ਬਾਅਦ ਉਹਨਾਂ ਨੂੰ ਜਨਰਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਮੈਰੀ ਨੂੰ ਹਸਪਤਾਲ ਲਿਜਾਣ ਦੇ ਕੁਝ ਘੰਟੇ ਬਾਅਦ ਹੀ ਬਿਲ ਦੀ ਵੀ ਤਬੀਅਤ ਖਰਾਬ ਹੋ ਗਈ ਜਿਸ ਦੇ ਬਾਅਦ ਉਹਨਾਂ ਨੂੰ ਜਲਦਬਾਜ਼ੀ ਵਿਚ ਹਸਪਤਾਲ ਲਿਜਾਇਆ ਗਿਆ। ਬਿਲ ਅਕੇ ਮੈਰੀ ਦੀਆਂ ਦੋ ਬੇਟੀਆਂ ਹਨ, ਜਿਹਨਾਂ ਦੇ ਨਾਮ ਰੋਜ਼ਮੈਰੀ ਅਤੇ ਐਨ ਹਨ। ਰੋਜ਼ਮੈਰੀ ਨੇ ਦੱਸਿਆ ਕਿ ਜਿਵੇਂ ਹੀ ਉਹਨਾਂ ਦੇ ਪਿਤਾ ਨੂੰ ਪਤਾ ਚੱਲਿਆ ਕਿ ਮਾਂ ਦਾ ਦੇਹਾਂਤ ਹੋ ਗਿਆ ਹੈ ਤਾਂ ਉਹਨਾਂ ਨੇ ਆਪਣੇ ਚਿਹਰੇ ਤੋਂ ਆਕਸੀਜਨ ਮਾਸਕ ਉਤਾਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਡਾਕਟਰਾਂ ਨੂੰ ਸਪੱਸ਼ਟ ਕੀਤਾ ਕਿ ਹੁਣ ਉਹਨਾਂ ਨੂੰ ਆਕਸੀਜਨ ਨਹੀਂ ਚਾਹੀਦੀ।

PunjabKesari

ਇੰਝ ਕਿਹਾ ਦੁਨੀਆ ਨੂੰ ਅਲਵਿਦਾ
ਰੋਜ਼ਮੈਰੀ ਦੱਸਦੀ ਹੈ ਕਿ ਉਹਨਾਂ ਦੇ ਪਿਤਾ ਮਾਂ ਦੇ ਬਿਨਾਂ ਜਿਉਣਾ ਨਹੀਂ ਚਾਹੁੰਦੇ ਸੀ। ਜਿਵੇਂ ਹੀ ਅਸੀਂ ਉਹਨਾਂ ਨੂੰ ਮਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਉਹ ਪੂਰੀ ਤਰ੍ਹਾਂ ਟੁੱਟ ਗਏ। ਬੇਟੀ ਮੁਤਾਬਕ ਉਹਨਾਂ ਦੇ ਪਿਤਾ ਨੇ ਨੀਂਦ ਵਿਚ ਹੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਮਾਂ ਦੀ ਮੌਤ ਦੇ ਲੱਗਭਗ 5 ਘੰਟੇ ਬਾਅਦ ਹੀ ਉਹ ਗੁਜਰ ਗਏ।

PunjabKesari

ਸਾਲ 1950 'ਚ ਹੋਇਆ ਸੀ ਵਿਆਹ 
ਰੋਜ਼ਮੈਰੀ ਨੇ ਦੱਸਿਆ ਕਿ ਉਹਨਾਂ ਦੇ ਮਾਤਾ-ਪਿਤਾ ਦਾ ਵਿਆਹ ਸਾਲ 1950 ਵਿਚ ਹੋਇਆ ਸੀ। ਬਿਲ ਅਤੇ ਮੈਰੀ ਦੀ ਇਹ ਕਹਾਣੀ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀ ਹੈ। ਜਿਸ 'ਤੇ ਯੂਜ਼ਰਸ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।


author

Vandana

Content Editor

Related News