ਯੂਕੇ: ਕੋਰੋਨਾ ਵੈਕਸੀਨ ਲਗਵਾਉਣ ਲਈ 35 ਸਾਲ ਤੋਂ ਵੱਧ ਦੇ ਲੋਕਾਂ ਨੂੰ ਜਲਦ ਹੀ ਮਿਲੇਗਾ ਸੱਦਾ

Monday, May 17, 2021 - 02:50 PM (IST)

ਯੂਕੇ: ਕੋਰੋਨਾ ਵੈਕਸੀਨ ਲਗਵਾਉਣ ਲਈ 35 ਸਾਲ ਤੋਂ ਵੱਧ ਦੇ ਲੋਕਾਂ ਨੂੰ ਜਲਦ ਹੀ ਮਿਲੇਗਾ ਸੱਦਾ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਕੋਰੋਨਾ ਟੀਕਾਕਰਨ ਵਿੱਚ ਹੋਰ ਤੇਜ਼ੀ ਲਿਆਉਣ ਲਈ ਸਰਕਾਰ ਵੱਲੋਂ ਜਲਦ ਹੀ 35 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਸੱਦਾ ਦਿੱਤਾ ਜਾਵੇਗਾ। ਸਿਹਤ ਸਕੱਤਰ ਮੈਟ ਹੈਨਕਾਕ ਨੇ ਇਸ ਸੰਬੰਧੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਉਮਰ ਦੇ ਲੋਕਾਂ ਨੂੰ ਕੁਝ ਦਿਨਾਂ ਦੇ ਅੰਦਰ ਹੀ ਕੋਵਿਡ-19 ਵੈਕਸੀਨ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਸ ਲਈ ਆਉਣ ਵਾਲੇ ਹਫ਼ਤੇ ਵਿੱਚ ਟੀਕਾਕਰਨ ਨੂੰ ਵਧੇਰੇ ਲੋਕਾਂ ਲਈ ਉਪਲੱਬਧ ਕਰਵਾਇਆ ਜਾਵੇਗਾ। 

ਪੜ੍ਹੋ ਇਹ ਅਹਿਮ ਖਬਰ - ਕੋਰੋਨਾ ਖ਼ਿਲਾਫ਼ ਜੰਗ 'ਚ ਭਾਰਤ ਦੀ ਮਦਦ ਕਰਨਗੀਆਂ ਅਮਰੀਕਾ ਦੀਆਂ ਨਰਸਾਂ

ਇਸ ਸਮੇਂ 38 ਅਤੇ 39 ਸਾਲ ਦੇ ਨਾਲ ਇਸ ਤੋਂ ਵੱਧ ਉਮਰ ਦੇ ਲੋਕ ਟੀਕਾ ਲਗਵਾਉਣ ਦੇ ਯੋਗ ਹਨ। ਹੈਨਕਾਕ ਨੇ ਦੱਸਿਆ ਕਿ ਟੀਕਾਕਰਨ ਵਿੱਚ ਭਾਰਤੀ ਵਾਇਰਸ ਵੈਰੀਐਂਟ ਦੇ ਕਰਕੇ ਤੇਜ਼ੀ ਲਿਆਂਦੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬਲੈਕਬਰਨ ਅਤੇ ਬੋਲਟਨ ਵਿੱਚ, ਭਾਰਤੀ ਵਾਇਰਸ ਦੇ ਰੂਪ ਬੀ .1.617.2 ਦੀ ਲਾਗ ਦੇ ਮਾਮਲਿਆਂ ਵਿੱਚ ਪਿਛਲੇ ਸੱਤ ਦਿਨਾਂ ਦੌਰਾਨ ਦੁੱਗਣਾ ਵਾਧਾ ਹੋਇਆ ਹੈ । ਇਸ ਵਾਧੇ ਕਾਰਨ ਸਰਕਾਰ ਕਾਫੀ ਚਿੰਤਤ ਹੈ ਅਤੇ ਸਥਿਤੀ ਨਾਲ ਨਜਿੱਠਣ ਲਈ ਬੋਲਟਨ ਵਿੱਚ ਫੌਜ ਤਾਇਨਾਤ ਕੀਤੀ ਗਈ ਹੈ ਤਾਂ ਜੋ ਲਾਗਾਂ ਵਿੱਚ 158% ਵਾਧੇ ਦੇ ਬਾਅਦ ਟੈਸਟ ਕਰਵਾਉਣ ਅਤੇ ਵਾਇਰਸ ਦੇ ਫੈਲਣ ਨੂੰ ਰੋਕਣ ਵਿੱਚ ਸਹਾਇਤਾ ਕੀਤੀ ਜਾ ਸਕੇ। ਇਸ ਫੈਲਾਅ ਦੇ ਸੰਬੰਧ ਵਿੱਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਛੇਤੀ ਹੀ ਭਾਰਤ ਤੋਂ ਯਾਤਰਾ 'ਤੇ ਪਾਬੰਦੀ ਨਾ ਲਗਾਏ ਜਾਣ ਦੀ ਅਲੋਚਨਾ ਵੀ ਕੀਤੀ ਗਈ ਹੈ।


author

Vandana

Content Editor

Related News