ਯੂਕੇ ''ਚ ਕੋਰੋਨਾ ਪੀੜਤਾਂ ਦੇ ਇਲਾਜ ਲਈ ਹਸਪਤਾਲਾਂ ਦੇ ਬਾਹਰ ਲੱਗੇ ਟੈਂਟ

Thursday, Dec 31, 2020 - 03:32 PM (IST)

ਯੂਕੇ ''ਚ ਕੋਰੋਨਾ ਪੀੜਤਾਂ ਦੇ ਇਲਾਜ ਲਈ ਹਸਪਤਾਲਾਂ ਦੇ ਬਾਹਰ ਲੱਗੇ ਟੈਂਟ

ਲੰਡਨ (ਬਿਊਰੋ): ਯੂਕੇ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਇੱਥੇ ਟੀਅਰ 4 ਪਾਬੰਦੀਆਂ ਵਾਲੇ ਇਲਾਕਿਆਂ ਦੇ ਹਸਪਤਾਲਾਂ ਦੇ ਬਾਹਰ ਐਕਸੀਡੈਂਟ ਅਤੇ ਐਮਰਜੈਂਸੀ ਵਿਭਾਗ ਦੇ ਬਾਹਰ ਐਂਬੂਲੈਂਸਾ ਦੀਆਂ ਲੰਮੀਆਂ ਕਤਾਰਾਂ ਲੱਗ ਰਹੀਆਂ ਹਨ। ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਹਸਪਤਾਲ ਭਰੇ ਹੋਏ ਹਨ। ਅਜਿਹੇ ਹਾਲਤਾਂ ਨਾਲ ਨਜਿੱਠਣ ਲਈਹੁਣ ਹਸਪਤਾਲਾਂ ਦੇ ਬਾਹਰ ਟੈਂਟਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ- ਇੰਗਲੈਂਡ ਦੇ ਤਿੰਨ ਚੌਥਾਈ ਖੇਤਰ ਹੋਣਗੇ ਟੀਅਰ ਚਾਰ ਤਾਲਾਬੰਦੀ ਪੱਧਰ 'ਚ ਸ਼ਾਮਲ

ਜ਼ਿਕਰਯੋਗ ਹੈ ਕਿ ਇਹ ਟੈਂਟ ਅਕਸਰ ਕਿਸੇ ਗੰਭੀਰ ਸਥਿਤੀ ਵਿਚ ਵਰਤੇ ਜਾਂਦੇ ਹਨ, ਜਿਵੇਂ ਕਿਸੇ ਅੱਤਵਾਦੀ ਹਮਲੇ ਦੌਰਨ ਮਰੀਜ਼ਾਂ ਦੇ ਇਲਾਜ ਲਈ। ਬੀਤੇ ਦਿਨੀਂ ਯੂਕੇ ਵਿਚ ਨਵੇਂ ਕੋਰੋਨਾ ਮਰੀਜ਼ਾਂ ਦੀ ਗਿਣਤੀ 53535 ਪਾਈ ਗਈ। ਜਦਕਿ 414 ਕੋਰੋਨਾ ਪੀੜਤਾਂ ਦੀ ਮੌਤ ਦੀ ਹੋਈ। ਬ੍ਰਿਟਿਸ਼ ਮੈਡੀਕਲ ਐਸੋਸੀਏਸ਼ਨ ਯੂਕੇ ਕੰਸਲਟੈਂਟ ਕਮੇਟੀ ਦੇ ਡਿਪਟੀ ਚੇਅਰਮੈਨ ਦੇ ਡਾਕਟਰ ਵਾਲਥ ਨੇ ਕਿਹਾ ਕਿ ਅਗਲੇ ਕੁਝ ਹਫਤਿਆਂ ਵਿਚ ਕੋਰੋਨਾਵਾਇਰਸ ਦੇ ਲਗਾਤਾਰ ਫੈਲਣ ਅਤੇ ਮਰੀਜ਼ਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਇਸ ਲਈ ਸਟਾਫ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ।


author

Vandana

Content Editor

Related News