ਕੋਰੋਨਾ ਦਾ ਕਹਿਰ, ਯੂਕੇ ''ਚ ਜਨਵਰੀ ਦੇ ਪਹਿਲੇ ਦੋ ਹਫ਼ਤਿਆਂ ''ਚ ਗਈਆਂ ਸੈਂਕੜੇ ਜਾਨਾਂ
Sunday, Jan 31, 2021 - 06:06 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਯੂਕੇ ਵਿੱਚ ਹਜਾਰਾਂ ਹੀ ਲੋਕਾਂ ਦੀ ਜਾਨ ਗਈ ਹੈ ਪਰ ਕੋਰੋਨਾ ਮੌਤਾਂ ਸੰਬੰਧੀ ਨਵੇਂ ਅੰਕੜਿਆਂ ਦੇ ਅਨੁਸਾਰ 2021 ਦੇ ਪਹਿਲੇ ਦੋ ਹਫ਼ਤਿਆਂ ਵਿਚ ਕੋਰੋਨਾ ਵਾਇਰਸ ਨਾਲ ਹਰ ਰੋਜ਼ ਔਸਤਨ 900 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਪਹਿਲਾਂ ਪੰਦਰਾਂ ਦਿਨ ਦੇ ਵਕਫੇ ਦੌਰਾਨ ਜ਼ਿਆਦਾ ਮੌਤਾਂ ਅਪ੍ਰੈਲ 2020 ਵਿੱਚ ਦਰਜ਼ ਕੀਤੀਆਂ ਗਈਆਂ ਸਨ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਕਹਿਰ, ਕਿਊਬਾ ਪਹੁੰਚਣ ਵਾਲੇ ਸੈਲਾਨੀਆਂ ਲਈ ਜਾਰੀ ਕੀਤੇ ਗਏ ਖਾਸ ਨਿਰਦੇਸ਼
ਕੋਰੋਨਾ ਵਾਇਰਸ ਦੀ ਪਹਿਲੀ ਲਹਿਰ ਦੌਰਾਨ 23 ਮਈ ਤੱਕ ਕੁੱਲ 50,000 ਮੌਤਾਂ ਹੋਈਆਂ ਸਨ ਅਤੇ ਇਸ ਦੇ ਬਾਅਦ 26 ਨਵੰਬਰ ਤੱਕ ਮੌਤਾਂ ਦੀ ਗਿਣਤੀ ਨੂੰ 75,000 ਹੋ ਜਾਣ ਲਈ ਛੇ ਮਹੀਨਿਆਂ ਦਾ ਸਮਾਂ ਲੱਗਿਆ ਸੀ।ਫਿਰ ਇਸ ਤੋਂ ਬਾਅਦ 7 ਜਨਵਰੀ ਤੱਕ ਕੋਰੋਨਾ ਵਾਇਰਸ ਮੌਤਾਂ ਨੂੰ 1,00,000 ਦੀ ਗਿਣਤੀ ਪਾਰ ਕਰਨ ਲਈ ਸਿਰਫ ਛੇ ਹਫਤੇ ਲੱਗੇ ਹਨ।ਯੂਨੀਵਰਸਿਟੀ ਕਾਲਜ ਲੰਡਨ ਵਿੱਚ ਇਮੇਜਿੰਗ ਨਿਊਰੋਸਾਇੰਸ ਦੇ ਪ੍ਰੋਫੈਸਰ ਕਾਰਲ ਫ੍ਰਿਸਟਨ ਅਨੁਸਾਰ ਵਾਇਰਸ ਦੀ ਮੌਜੂਦਾ ਲਹਿਰ ਵਿੱਚ, ਇਸ ਦੀ ਪਹਿਲੀ ਲਹਿਰ ਨਾਲੋਂ ਜ਼ਿਆਦਾ ਮੌਤਾਂ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਯੂਕੇ ਸਰਕਾਰ ਦੁਆਰਾ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਲਈ ਸ਼ੁਰੂ ਕੀਤੀ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਲਈ ਯਤਨ ਕੀਤੇ ਜਾ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਚੀਨ ਦੀ ਕਾਰਵਾਈ ਦੇ ਡਰੇ ਹਾਂਗਕਾਂਗ ਤੋਂ ਹਜ਼ਾਰਾਂ ਲੋਕ ਪਹੁੰਚੇ ਲੰਡਨ
ਨੋਟ- ਯੂਕੇ ਵਿਚ ਕੋਰੋਨਾ ਕਾਰਨ ਵਧਿਆ ਮੌਤਾਂ ਦਾ ਅੰਕੜਾ, ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਏ।