''ਜਲਵਾਯੂ ਐਮਰਜੈਂਸੀ'' ਐਲਾਨਣ ਵਾਲਾ ਪਹਿਲਾ ਦੇਸ਼ ਬਣਿਆ ਬ੍ਰਿਟੇਨ

Thursday, May 02, 2019 - 10:32 AM (IST)

''ਜਲਵਾਯੂ ਐਮਰਜੈਂਸੀ'' ਐਲਾਨਣ ਵਾਲਾ ਪਹਿਲਾ ਦੇਸ਼ ਬਣਿਆ ਬ੍ਰਿਟੇਨ

ਲੰਡਨ (ਭਾਸ਼ਾ)— ਬ੍ਰਿਟਿਸ਼ ਸੰਸਦ ਵਿਚ 'ਜਲਵਾਯੂ ਐਮਰਜੈਂਸੀ' ਸਥਿਤੀ ਐਲਾਨ ਕੀਤੇ ਜਾਣ ਦੇ ਬਾਅਦ ਬੁੱਧਵਾਰ ਨੂੰ ਲੇਬਰ ਪਾਰਟੀ ਨੇ ਅਸਲੀ ਕਾਰਵਾਈ ਦੀ ਮੰਗ ਕੀਤੀ। ਪਾਰਟੀ ਨੇ ਟਵੀਟ ਕੀਤਾ,''ਲੇਬਰ ਪਾਰਟੀ ਦੇ ਦਬਾਅ ਕਾਰਨ ਬ੍ਰਿਟੇਨ ਵਾਤਾਵਰਣ ਅਤੇ ਜਲਵਾਯੂ ਐਮਰਜੈਂਸੀ ਸਥਿਤੀ ਐਲਾਨ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।'' 

ਲੇਬਰ ਪਾਰਟੀ ਦੇ ਨੇਤਾ ਜੇਰੇਮੀ ਕੋਰਬੀਨ ਨੇ ਕਿਹਾ,''ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਅਸਲ ਵਿਚ ਕੰਮ ਕਰਨ ਦਾ ਸਮਾਂ ਆ ਗਿਆ ਹੈ।'' ਉਨ੍ਹਾਂ ਨੇ ਆਸ ਜ਼ਾਹਰ ਕੀਤੀ ਕਿ ਬ੍ਰਿਟੇਨ ਦੇ ਇਸ ਕਦਮ ਦੇ ਬਾਅਦ ਦੁਨੀਆ ਭਰ ਵਿਚ ਸੰਸਦ ਅਤੇ ਸਰਕਾਰਾਂ ਇਸ ਦਿਸ਼ਾ ਵਿਚ ਗੰਭੀਰਤਾ ਨਾਲ ਕੰਮ ਕਰਨਗੀਆਂ। ਉਨ੍ਹਾਂ ਨੇ ਇਹ ਆਸ ਵੀ ਜ਼ਾਹਰ ਕੀਤੀ ਕਿ ਇਸ ਨਾਲ ਸਰਕਾਰਾਂ 'ਤੇ ਦਬਾਅ ਵਧੇਗਾ ਅਤੇ ਉਹ ਵੱਧਦੇ ਤਾਪਮਾਨ ਨੂੰ ਕੰਟਰੋਲ ਕਰਨ ਦੀ ਦਿਸ਼ਾ ਵਿਚ ਕੰਮ ਕਰਨਗੇ।


author

Vandana

Content Editor

Related News