ਸਿਨੇਵਰਲਡ ਯੂਕੇ ਅਤੇ ਆਇਰਲੈਂਡ ''ਚ ਕਰ ਸਕਦਾ ਹੈ ਆਪਣੇ ਸਿਨੇਮਾ ਘਰ ਬੰਦ

10/04/2020 6:13:55 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਲੋਕਾਂ ਦਾ ਮਨੋਰੰਜਨ ਕਰਨ ਵਿੱਚ ਸਿਨੇਮਾ ਘਰਾਂ ਦੀ ਭੂਮਿਕਾ ਅਹਿਮ ਹੁੰਦੀ ਹੈ ਪਰ ਇਸ ਸਮੇਂ ਕੋਰੋਨਾਵਾਇਰਸ ਕਰਕੇ ਇਨ੍ਹਾਂ ਤੇ ਵੀ ਸੰਕਟ ਦੇ ਬੱਦਲ ਛਾਏ ਹੋਏ ਹਨ। ਯੂਕੇ ਵਿੱਚ ਵੀ ਕਾਫੀ ਸਿਨੇਮਿਆਂ ਦੀ ਵਿੱਤੀ ਹਾਲਤ ਤਰਸਯੋਗ ਬਣੀ ਹੋਈ ਹੈ। ਇਸੇ ਖੇਤਰ ਵਿੱਚ ਸਿਨੇਵਰਲਡ ਦੀ ਦੇਸ ਵਿੱਚ ਸਿਨੇਮਾਂ ਘਰਾਂ ਦੀ ਵੱਡੀ ਚੇਨ ਹੈ। ਪਰ ਹੁਣ ਆਰਥਿਕ ਮੰਦੀ ਕਰਕੇ ਰਿਪੋਰਟਾਂ ਮੁਤਾਬਕ, ਸਿਨੇਵਰਲਡ ਯੂਕੇ ਅਤੇ ਆਇਰਲੈਂਡ ਵਿੱਚ ਆਪਣੇ ਸਾਰੇ 128 ਸਿਨੇਮਾ ਘਰਾਂ ਨੂੰ ਬੰਦ ਕਰ ਸਕਦਾ ਹੈ, ਜਿਸ ਨਾਲ ਹਜ਼ਾਰਾਂ ਨੌਕਰੀਆਂ ਖਤਰੇ ਵਿੱਚ ਪੈ ਸਕਦੀਆਂ ਹਨ। 

ਸਿਨੇਮਾ ਚੇਨ ਇਸ ਫੈਸਲੇ ਦੀ ਘੋਸ਼ਣਾ ਕਰ ਸਕਦੀ ਹੈ, ਜਿਸ ਨਾਲ ਜਲਦੀ ਹੀ 5,500 ਨੌਕਰੀਆਂ ਜੋਖਮ ਵਿਚ ਪੈ ਜਾਣਗੀਆਂ। ਸਿਨੇਵਰਲਡ ਗਰੁੱਪ ਪੀ ਐਲ ਸੀ, ਜੋ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਸਿਨੇਮਾ ਚੇਨ ਹੈ, ਦੇ ਮਾਲਕ ਇਸ ਸੰਬੰਧ ਵਿੱਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਸਭਿਆਚਾਰ ਮੰਤਰੀ ਓਲੀਵਰ ਡਾਉਡਨ ਨੂੰ ਲਿਖਣ ਦੀ ਤਿਆਰੀ ਕਰ ਰਹੇ ਹਨ ਕਿ ਇਹ ਉਦਯੋਗ ਹੁਣ 'ਅਯੋਗ' ਹੋ ਗਿਆ ਹੈ। ਇਸ ਸਥਿਤੀ ਲਈ ਸਿਨੇਵਰਲਡ ਦੇ ਮੁਖੀਆਂ ਨੇ ਕੋਰੋਨਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਵੱਡੇ ਬਜਟ ਦੀਆਂ ਫਿਲਮਾਂ ਦੇ ਅਗਲੇ ਸਾਲ ਤੱਕ  ਮੁਲਤਵੀ ਹੋਣ ਨੂੰ ਵੀ ਜਿੰਮੇਵਾਰ ਠਹਿਰਾਇਆ ਹੈ। ਜਿਸ ਵਿੱਚ ਜੇਮਜ਼ ਬਾਂਡ ਦੀ ਨਵੀਂ ਫਿਲਮ 'ਨੋ ਟਾਈਮ ਟੂ ਡਾਈ' ਦੀ ਰਿਲੀਜ਼ ਤਰੀਕ ਅਪ੍ਰੈਲ 2021 ਤੱਕ ਮੁਲਤਵੀ ਹੋ ਗਈ ਹੈ। 

ਪੜ੍ਹੋ ਇਹ ਅਹਿਮ ਖਬਰ- ਚੀਨ ਦੇ ਖੌਫ ਨਾਲ ਗਿਲਗਿਤ-ਬਾਲਟੀਸਤਾਨ ਨੂੰ ਪੰਜਵਾਂ ਰਾਜ ਬਣਾਉਣ ਲਈ ਤਿਆਰ ਪਾਕਿ

ਇਸਦੇ ਨਾਲ ਹੀ ਦੂਜੀ ਵੱਡੀ ਫਿਲਮ ਫਾਸਟ ਐਂਡ ਫਿਊਰੀਅਸ ਸੀਕੁਅਲ 9 ਵੀ 28 ਮਈ, 2021 ਤੱਕ ਰਿਲੀਜ਼ ਹੋਵੇਗੀ। ਅਜਿਹੀਆ ਵੱਡੀਆਂ ਫਿਲਮਾਂ ਹੀ ਸਿਨੇਮਾ ਘਰਾਂ ਲਈ ਕਮਾਈ ਦਾ ਸਾਧਨ ਹੁੰਦੀਆਂ ਹਨ ਪਰ ਹੁਣ ਇਨ੍ਹਾਂ ਦੇ ਮੁਲਤਵੀ ਹੋਣ ਕਾਰਨ ਇਸ ਚੇਨ 'ਤੇ ਵਿੱਤੀ ਸੰਕਟ ਆ ਸਕਦਾ ਹੈ। ਸਿਨੇਵਰਲਡ ਨੇ ਵਾਇਰਸ ਕਰਕੇ ਹੋਈ ਤਾਲਾਬੰਦੀ ਕਾਰਨ ਸਾਲ ਦੇ ਪਹਿਲੇ ਅੱਧ ਵਿਚ £1.3 ਬਿਲੀਅਨ ਦੇ ਨੁਕਸਾਨ ਬਾਰੇ ਦੱਸਿਆ ਹੈ। ਸਿਨੇਵਰਲਡ ਅਗਲੇ ਸਾਲ ਵੱਡੇ ਬਲਾਕਬਸਟਰ ਰੀਲੀਜ਼ਾਂ ਦੇ ਨਾਲ ਹੀ ਮੁੜ ਖੋਲ੍ਹਣ ਲਈ ਵਿਚਾਰ ਕਰੇਗਾ।


Vandana

Content Editor

Related News