ਯੂਕੇ: 400 ਸਾਲ ਪੁਰਾਣਾ ਸਿੱਕਾ ਹੋ ਸਕਦਾ ਹੈ 50,000 ਪੌਂਡ 'ਚ ਨੀਲਾਮ

Wednesday, Sep 15, 2021 - 06:28 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਦਾ ਇਤਿਹਾਸ ਬਹੁਤ ਵਿਸ਼ਾਲ ਅਤੇ ਅਮੀਰ ਹੈ। ਇਸੇ ਹੀ ਵਿਸ਼ਾਲ ਇਤਿਹਾਸ ਦੀ ਇੱਕ ਕੜੀ ਤਕਰੀਬਨ 400 ਸਾਲ ਪੁਰਾਣੇ ਸਿੱਕੇ ਦੀ 50,000 ਪੌਂਡ ਵਿੱਚ ਨੀਲਾਮ ਹੋਣ ਦੀ ਉਮੀਦ ਹੈ। ਯੂਕੇ ਦੇ ਚਾਰਲਸ ਪਹਿਲੇ ਦੁਆਰਾ ਇੰਗਲਿਸ਼ ਸਿਵਲ ਵਾਰ ਦੌਰਾਨ ਬਣਾਇਆ ਗਿਆ ਇਹ ਦੁਰਲੱਭ ਸੋਨੇ ਦਾ ਸਿੱਕਾ ਇਸ ਮਹੀਨੇ ਦੇ ਅਖੀਰ ਵਿੱਚ ਨੀਲਾਮੀ 'ਚ ਵੇਚਿਆ ਜਾਵੇਗਾ। 

'ਟ੍ਰਿਪਲ ਯੂਨਾਈਟ' ਵਜੋਂ ਜਾਣੇ ਜਾਂਦੇ ਇਸ ਸਿੱਕੇ ਦੀ ਕੀਮਤ 60 ਸ਼ਿਲਿੰਗ ਜਾਂ ਤਿੰਨ ਪੌਂਡ ਸੀ ਅਤੇ ਇਹ ਸਿਰਫ ਤਿੰਨ ਸਾਲਾਂ ਲਈ ਬਣਾਇਆ ਗਿਆ ਸੀ, ਜਦੋਂ ਇਸ ਰਾਜੇ ਨੇ ਸੰਸਦ ਨਾਲ ਆਪਣੀ ਲੜਾਈ ਦੌਰਾਨ ਆਕਸਫੋਰਡ ਵਿੱਚ ਅਦਾਲਤ ਸਥਾਪਤ ਕੀਤੀ ਸੀ। 1643 ਵੇਲੇ ਦੇ ਇਸ ਸਿੱਕੇ ਦਾ ਭਾਰ ਲਗਭਗ 27 ਗ੍ਰਾਮ ਹੈ ਤੇ ਇਸ ਉੱਪਰ ਚਾਰਲਸ ਦੀ ਤਸਵੀਰ ਹੈ। ਜਿਸ ਵਿੱਚ ਤਲਵਾਰ ਅਤੇ ਜੈਤੂਨ ਦੀ ਟਹਿਣੀ ਹੈ। ਇਸਦੇ ਦੂਜੇ ਪਾਸੇ ਲਾਤੀਨੀ ਭਾਸ਼ਾ ਵਿੱਚ ਇੱਕ ਨਾਅਰਾ "ਪ੍ਰੋਟੈਸਟੈਂਟਾਂ ਦਾ ਧਰਮ, ਇੰਗਲੈਂਡ ਦੇ ਕਾਨੂੰਨ ਅਤੇ ਸੰਸਦ ਦੀ ਆਜ਼ਾਦੀ" ਹੈ। 

ਪੜ੍ਹੋ ਇਹ ਅਹਿਮ ਖਬਰ - ਯੂਕੇ 'ਚ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ 'ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਨੋਟਿਸ ਜਾਰੀ

22 ਸਤੰਬਰ ਨੂੰ ਨੀਲਾਮੀ ਸੰਸਥਾ ਡਿਕਸ ਨੂਨਨ ਵੈਬ ਦੁਆਰਾ ਇਸ ਨੂੰ 220 ਇਤਿਹਾਸਕ ਸਿੱਕਿਆਂ ਦੇ ਸੰਗ੍ਰਹਿ ਦੇ ਹਿੱਸੇ ਵਜੋਂ ਵੇਚਿਆ ਜਾਵੇਗਾ। ਡਿਕਸ ਨੂਨਨ ਵੈਬ ਦੇ ਕ੍ਰਿਸਟੋਫਰ ਵੈਬ ਅਨੁਸਾਰ ਇਸ ਇਤਿਹਾਸਕ ਦੁਰਲੱਭ ਸਿਕੇ ਦੀ ਨੀਲਾਮੀ ਵਿੱਚ 50,000 ਪੌਂਡ ਤੱਕ ਹੋਣ ਦੀ ਉਮੀਦ ਹੈ।


Vandana

Content Editor

Related News