ਯੂਕੇ: ਸੋਫਿਆਂ ''ਚ ਲੁਕੋ ਕੇ ਮਨੁੱਖੀ ਤਸਕਰੀ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਜੇਲ੍ਹ

Wednesday, Jun 16, 2021 - 04:28 PM (IST)

ਯੂਕੇ: ਸੋਫਿਆਂ ''ਚ ਲੁਕੋ ਕੇ ਮਨੁੱਖੀ ਤਸਕਰੀ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਜੇਲ੍ਹ

ਯੂਕੇ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਇਰਾਨੀ ਮੂਲ ਦਾ ਇੱਕ ਵਿਅਕਤੀ ਜਿਸ ਨੇ ਲੋਕਾਂ ਨੂੰ ਸੋਫਿਆਂ ਵਿੱਚ ਲੁਕੋ ਕੇ ਯੂਕੇ ਵਿੱਚ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਨੂੰ ਦੋ ਸਾਲਾਂ ਤੋਂ ਵੱਧ ਸਮੇਂ ਲਈ ਕੈਦ ਦੀ ਸਜ਼ਾ ਦਿੱਤੀ ਗਈ ਹੈ। ਅਰਮਾਨ ਯੂਸਫ ਰਹਿਮਾਨੀ ਨਾਮ ਦੇ ਇਸ ਵਿਅਕਤੀ ਨੇ ਫਰਾਂਸ ਜਾਂ ਬੈਲਜੀਅਮ ਤੋਂ ਸੈਕਿੰਡ ਹੈਂਡ ਫਰਨੀਚਰ ਚੁੱਕਣ ਲਈ ਵੈਨ ਚਾਲਕਾਂ ਨੂੰ ਕਿਰਾਏ 'ਤੇ ਲੈ ਕੇ ਇਸ ਤਸਕਰੀ ਦੀ ਯੋਜਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਸੀ। ਇਸ ਗੈਰ ਕਾਨੂੰਨੀ ਕੰਮ ਲਈ ਇਰਾਨੀ ਮੂਲ ਦੇ ਇਸ 21 ਸਾਲਾ ਮੁੰਡੇ ਨੂੰ ਸੋਮਵਾਰ ਨੂੰ ਪ੍ਰੇਸਟਨ ਕਰਾਊਨ ਕੋਰਟ ਵਿੱਚ ਦੋ ਸਾਲ ਅਤੇ ਸੱਤ ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। 

ਉਸ ਨੂੰ ਯੂਕੇ ਇਮੀਗ੍ਰੇਸ਼ਨ ਦੇ ਕਾਨੂੰਨ ਤੋੜਨ ਲਈ ਦੋਸ਼ੀ ਮੰਨਿਆ ਗਿਆ ਸੀ। ਯੂਕੇ ਸਰਕਾਰ ਦੇ ਗ੍ਰਹਿ ਦਫਤਰ ਦੇ ਅਨੁਸਾਰ ਰਹਿਮਾਨੀ ਨੂੰ ਯੂਕੇ ਵਿੱਚ ਇੱਕ ਸ਼ਰਨਾਰਥੀ ਵਜੋਂ ਸ਼ਰਨ ਦਿੱਤੀ ਗਈ ਸੀ ਅਤੇ ਉਸ ਦੀ ਸਜਾ ਪੂਰੀ ਹੋਣ 'ਤੇ ਉਹ ਦੇਸ਼ ਨਿਕਾਲੇ ਲਈ ਯੋਗ ਹੋਵੇਗਾ। ਇਸ ਮਾਮਲੇ ਵਿੱਚ ਇਸ 21 ਸਾਲਾ ਮੁੰਡੇ ਨੇ ਫਰਾਂਸ ਜਾਂ ਬੈਲਜੀਅਮ ਤੋਂ ਪੁਰਾਣਾ ਫਰਨੀਚਰ ਲੈਣ ਲਈ ਦਸੰਬਰ 2018 ਅਤੇ ਅਪ੍ਰੈਲ 2019 ਦੇ ਵਿਚਕਾਰ ਛੇ ਵੱਖ-ਵੱਖ ਵੈਨ ਡਰਾਈਵਰਾਂ ਨੂੰ ਕਿਰਾਏ 'ਤੇ ਲਿਆ ਜਦਕਿ ਵੈਨ ਡਰਾਈਵਰ ਸੋਫ਼ਿਆਂ ਵਿੱਚ ਛੁਪੇ ਹੋਏ  ਲੋਕਾਂ ਬਾਰੇ ਅਨਜਾਣ ਸਨ। 

ਪੜ੍ਹੋ ਇਹ ਅਹਿਮ ਖਬਰ- ਹਿੰਦੂਜਾ ਨੇ ਚਰਚਿਲ ਦੇ ਪੁਰਾਣੇ ਯੁੱਧ ਦੇ ਦਫਤਰ ਦੇ ਲਗਜ਼ਰੀ ਘਰਾਂ ਦੀ ਵਿਕਰੀ ਦੀ ਕੀਤੀ ਘੋਸ਼ਣਾ 

ਇਸ ਦੇ ਨਾਲ ਹੀ ਡਰਾਈਵਰਾਂ ਨੂੰ ਵਾਹਨਾਂ ਵਿੱਚ ਲੋਡ ਕਰਨ ਵਿੱਚ ਮੱਦਦ ਨਾ ਕਰਨ ਬਾਰੇ ਕਿਹਾ ਗਿਆ ਸੀ ਪਰ ਜਦੋਂ ਯੂਕੇ ਬਾਰਡਰ ਫੋਰਸ ਦੇ ਅਧਿਕਾਰੀਆਂ ਨੇ ਸਰਹੱਦ 'ਤੇ ਵੈਨਾਂ ਦੀ ਤਲਾਸ਼ੀ ਲਈ ਤਾਂ ਅੰਦਰ ਲੁਕੇ ਹੋਏ ਪ੍ਰਵਾਸੀਆਂ ਦੀ ਪਛਾਣ ਕੀਤੀ ਗਈ। ਇਹ ਸਾਰੇ ਲੋਕ ਇਰਾਕ ਤੋਂ 18 ਸਾਲ ਤੋਂ ਘੱਟ ਉਮਰ ਦੇ ਹੋਣ ਦਾ ਦਾਅਵਾ ਕਰਦੇ ਸਨ। ਯੂਕੇ ਪ੍ਰਸ਼ਾਸਨ ਅਨੁਸਾਰ ਰਹਿਮਾਨੀ ਨੇ ਇੱਕ ਸ਼ਰਨਾਰਥੀ ਵਜੋਂ ਸਰਕਾਰ ਦੁਆਰਾ ਉਸਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਗਲਤ ਵਰਤੋਂ ਕੀਤੀ ਹੈ।


author

Vandana

Content Editor

Related News