ਬ੍ਰਿਟੇਨ : ਮਾਸਕ ਪਾਉਣ ਸੰਬੰਧੀ ਜਲਦ ਲਾਗੂ ਹੋਣਗੇ ਨਵੇਂ ਨਿਰਦੇਸ਼

Friday, May 01, 2020 - 02:33 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ, ਸੰਜੀਵ ਭਨੋਟ)- ਬ੍ਰਿਟੇਨ ਵਿਚ ਅਗਲੇ ਹਫਤੇ ਫੇਸ ਮਾਸਕ ਬਾਰੇ ਨਵੇਂ ਮਾਪਦੰਡ ਜਾਰੀ ਹੋਣਗੇ। ਬੋਰਿਸ ਜੌਹਨਸਨ ਨੇ ਕਿਹਾ ਹੈ ਕਿ ਜਨਤਕ ਤੌਰ 'ਤੇ ਬਾਹਰ ਆਉਣ ਸਮੇਂ ਫੇਸ ਮਾਸਕ ਦੀ ਵਰਤੋਂ ਸਭ ਲਈ ਲਾਜ਼ਮੀ ਕੀਤੀ ਜਾ ਸਕਦੀ ਹੈ । ਮੌਜੂਦਾ ਦਿਸ਼ਾ-ਨਿਰਦੇਸ਼ਾਂ ਤਹਿਤ,  ਉਨ੍ਹਾਂ ਲੋਕਾਂ ਨੂੰ ਮਾਸਕ ਪਹਿਨਣ ਦੀ ਸਲਾਹ ਨਹੀਂ ਦਿੱਤੀ ਜਾਂਦੀ ਜਿਨ੍ਹਾਂ ਵਿਚ ਕੋਵਿਡ -19 ਦੇ ਲੱਛਣ ਨਾ ਹੋਣ ਜਾਂ ਉਹ ਕਿਸੇ ਮਰੀਜ਼ ਦਾ ਇਲਾਜ ਨਾ ਕਰ ਰਹੇ ਹੋਣ।  

ਹਾਲਾਂਕਿ, ਕੁਝ ਦੇਸ਼ਾਂ ਵਿੱਚ ਸਾਰੇ ਲੋਕਾਂ ਲਈ ਹੀ ਮਾਸਕ ਪਾਉਣਾ ਜਰੂਰੀ ਹੈ। ਕੰਮ 'ਤੇ ਪਰਤਣ ਤੋਂ ਬਾਅਦ ਆਪਣੀ ਪਹਿਲੀ ਰੋਜ਼ਾਨਾ ਪ੍ਰੈਸ ਬ੍ਰੀਫਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਚਿਹਰੇ ਦੇ ਮਾਸਕ ਲਾਕਡਾਊਨ ਤੋਂ ਬਾਹਰ ਆਉਣ, ਬੀਮਾਰੀ ਨੂੰ ਕੰਟਰੋਲ ਅਤੇ ਲੋਕਾਂ ਨੂੰ ਜਨਤਕ ਆਵਾਜਾਈ 'ਤੇ ਸੁਰੱਖਿਅਤ ਮਹਿਸੂਸ ਕਰਾਉਣ ਲਈ ਲਾਭਦਾਇਕ ਹੋਣਗੇ। ਇਸ ਕਰਕੇ ਉਹ ਫੇਸ ਮਾਸਕ ਪਾਹਿਨਣ ਦੇ ਨਵੇਂ ਦਿਸ਼ਾ-ਨਿਰਦੇਸ਼ ਅਗਲੇ ਹਫਤੇ ਤੱਕ ਜਾਰੀ ਕਰਨਗੇ ਤਾਂ ਜੋ ਵਾਇਰਸ ਤੇ ਕਾਬੂ ਪਾਇਆ ਜਾ ਸਕੇ।
 


Lalita Mam

Content Editor

Related News