ਉਈਗਰ ਮਾਡਲ ਦੇ ਲੀਕ ਵੀਡੀਓ ਨੇ ਖੋਲ੍ਹੀ ਚੀਨੀ ਹਿਰਾਸਤ ਦੀ ਪੋਲ

Saturday, Aug 08, 2020 - 08:55 AM (IST)

ਉਈਗਰ ਮਾਡਲ ਦੇ ਲੀਕ ਵੀਡੀਓ ਨੇ ਖੋਲ੍ਹੀ ਚੀਨੀ ਹਿਰਾਸਤ ਦੀ ਪੋਲ

ਪੇਈਚਿੰਗ, (ਵਿਸ਼ੇਸ਼)– ਉਈਗਰ ਮਾਡਲ ਮਰਦਾਨ ਗੱਪਰ (31) ਦੇ ਲੀਕ ਵੀਡੀਓ ਨੇ ਚੀਨੀ ਹਿਰਾਸਤ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਗੱਪਰ ਵਲੋਂ ਚੀਨ ਤੋਂ ਬਾਹਰ ਰਹਿਣ ਵਾਲੇ ਪਰਿਵਾਰ ਨੂੰ ਭੇਜੇ ਗਏ ਸੰਦੇਸ਼ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਗੰਭੀਰ ਸੱਚਾਈ ਨੂੰ ਉਜਾਗਰ ਕੀਤਾ ਹੈ।

ਬੀ. ਬੀ. ਸੀ. ਅਤੇ ਗਲੋਬ ਮੇਲ ਵਲੋਂ ਪ੍ਰਕਾਸ਼ਿਤ ਮਰਦਾਨ ਗੱਪਰ ਨਾਲ ਰਾਬਤੇ ਮੁਸਲਮਾਨਾਂ ’ਤੇ ਹੋ ਰਹੇ ਜੁਲਮਾਂ ਨੂੰ ਬਿਆਨ ਕਰ ਰਹੇ ਹਨ। ਗੱਪਰ ਆਪਣੀ ਨਜ਼ਰਬੰਦੀ ਦੌਰਾਨ ਇਕ ਫੋਨ ਹਿਰਾਸਤ ਕੇਂਦਰ ’ਚ ਲੈ ਕੇ ਜਾਣ ’ਚ ਸਫਲ ਰਿਹਾ।

ਜਾਰਜਟਾਊਨ ਯੂਨੀਵਰਸਿਟੀ ਦੇ ਇਤਿਹਾਸ ਦੇ ਪ੍ਰੋਫੈਸਰ ਜੇਮਸ ਮਿਲਵਰਡ ਵਲੋਂ ਅਨੁਵਾਦਿਤ ਕੀਤੇ ਗਏ ਸੰਦੇਸ਼ਾਂ ਤੋਂ ਪਤਾ ਲੱਗਾ ਕਿ ਬੰਦੀਆਂ ਨੂੰ ਛੋਟੇ ਕਮਰਿਆਂ ’ਚ ਰੱਖਿਆ ਜਾਂਦਾ ਹੈ। ਕਮਰੇ ਇੰਨੇ ਛੋਟੇ ਹੁੰਦੇ ਹਨ ਕਿ ਉਨ੍ਹਾਂ ’ਚ ਕੋਈ ਵਿਅਕਤੀ ਸੌ ਵੀ ਨਹੀਂ ਸਕਦਾ। ਇਸ ਸਾਲ ਦੇ ਮਾਰਚ ’ਚ ਗੱਪਰ ਦੀ ਨਜ਼ਰਬੰਦੀ ਦੀ ਖਬਰ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਸੀ।


author

Lalita Mam

Content Editor

Related News