ਯੁਗਾਂਡਾ : ਤੇਲ ਨਾਲ ਭਰੇ ਟਰੱਕ ''ਚ ਧਮਾਕਾ, 10 ਲੋਕਾਂ ਦੀ ਮੌਤ
Monday, Aug 19, 2019 - 08:10 AM (IST)

ਯੁਗਾਂਡਾ— ਇੱਥੋਂ ਦੇ ਪੱਛਮੀ ਖੇਤਰ 'ਚ ਤੇਲ ਨਾਲ ਭਰਿਆ ਇਕ ਟਰੱਕ ਅਤੇ ਦੋ ਕਾਰਾਂ ਦੀ ਆਪਸ 'ਚ ਟੱਕਰ ਹੋ ਗਈ, ਜਿਸ ਕਾਰਨ ਇੱਥੇ ਭਿਆਨਕ ਧਮਾਕਾ ਹੋਇਆ। ਇਸ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਟੀ. ਵੀ. ਰਿਪੋਰਟਾਂ ਮੁਤਾਬਕ ਰੂਬੀਰਿਜੀ ਜ਼ਿਲੇ 'ਚ ਹੋਈ ਇਸ ਦੁਰਘਟਨਾ 'ਚ 10 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ।
ਇਸ ਧਮਾਕੇ 'ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਇੰਨਾ ਕੁ ਭਿਆਨਕ ਸੀ ਕਿ ਇਸ ਕਾਰਨ ਨੇੜਲੇ ਇਲਾਕੇ ਦੀਆਂ 20 ਇਮਾਰਤਾਂ ਢਹਿ ਗਈਆਂ। ਅਜੇ ਇਹ ਪੁਸ਼ਟੀ ਨਹੀਂ ਹੋ ਸਕੀ ਕਿ ਲੋਕਾਂ ਦੀ ਮੌਤ ਇਮਾਰਤਾਂ ਹੇਠ ਦੱਬੇ ਜਾਣ ਕਾਰਨ ਹੋਈ ਜਾਂ ਫਿਰ ਸੜਕ 'ਤੇ ਟਰੱਕ ਹਾਦਸੇ ਕਾਰਨ ਹੋਈ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ
