ਉਬੇਰ ਚਾਲਕ ''ਤੇ ਲੱਗਾ ਕਿਸ਼ੋਰੀ ਨਾਲ ਬਲਾਤਕਾਰ ਦਾ ਦੋਸ਼

07/14/2017 11:47:18 AM

ਬ੍ਰਿਸਬੇਨ— ਕੈਬ ਸੇਵਾ ਪ੍ਰਦਾਤਾ ਕੰਪਨੀ ਉਬੇਰ ਦੇ ਇਕ ਚਾਲਕ 'ਤੇ ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਵਿਚ 16 ਸਾਲ ਦੀ ਇਕ ਕਿਸ਼ੋਰੀ ਨਾਲ ਬਲਾਤਕਾਰ ਦਾ ਦੋਸ਼ ਲਗਾਇਆ ਗਿਆ ਹੈ। ਇਕ ਹਫਤੇ ਦੇ ਅੰਦਰ ਇਹ ਕੈਬ ਸੇਵਾ ਦਾ ਦੂਜਾ ਚਾਲਕ ਹੈ ਜਿਸ 'ਤੇ ਬਲਾਤਕਾਰ ਦਾ ਦੋਸ਼ ਲੱਗਾ ਹੈ। ਕਵੀਸਲੈਂਡ ਸਟੇਟ ਪੁਲਸ ਨੇ ਦੱਸਿਆ ਕਿ 37 ਸਾਲਾ ਚਾਲਕ ਨੇ 8 ਜੁਲਾਈ ਨੂੰ ਕਾਰ ਦੇ ਅੰਦਰ ਇਕ ਕਿਸ਼ੋਰੀ ਨਾਲ ਬਲਾਤਕਾਰ ਕੀਤਾ ਸੀ। ਕਿਸ਼ੋਰੀ ਨੇ ਅਗਲੇ ਦਿਨ ਸਵੇਰੇ ਪੁਲਸ ਥਾਣੇ ਵਿਚ ਇਸ ਦੀ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਚਾਲਕ ਦਾ ਨਾਂ ਅਤੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਹੈ। 
ਇਹ ਗ੍ਰਿਫਤਾਰੀ ਇਕ ਹੋਰ ਉਬੇਰ ਚਾਲਕ ਦੇ ਇਕ ਯਾਤਰੀ ਨਾਲ ਤਿੰਨ ਵਾਰੀ ਬਲਾਤਕਾਰ ਕਰਨ ਦੇ ਮਾਮਲੇ ਵਿਚ ਇਕ ਹਫਤੇ ਬਾਅਦ ਹੋਈ ਹੈ। ਪੁਲਸ ਮੁਤਾਬਕ ਦੋਵੇਂ ਮਾਮਲੇ ਜੁੜੇ ਹੋਏ ਨਹੀਂ ਹਨ। ਉੱਥੇ ਉਬੇਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਉਸ ਨੇ ਤੁਰੰਤ 37 ਸਾਲਾ ਚਾਲਕ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਕੰਪਨੀ ਨੇ ਕਿਹਾ,'' ਕਵੀਸਲੈਂਡ ਸਟੇਟ ਪੁਲਸ ਨੇ ਜੋ ਦੱਸਿਆ ਹੈ ਉਹ ਬਹੁਤ ਨਿੰਦਣਯੋਗ ਹੈ ਅਤੇ ਸਾਡੀ ਸੰਵੇਦਨਾ ਕਿਸ਼ੋਰੀ ਅਤੇ ਉਸ ਦੇ ਪਰਿਵਾਰ ਵਾਲਿਆਂ ਨਾਲ ਹੈ।'' ਉੱਥੇ ਪੁਲਸ ਦੇ ਕਾਰਜਵਾਹਕ ਡਿਟੇਕਟਿਵ ਸੁਪਰੀਟੇਨਡੇਂਟ ਮਾਇਕ ਓ ਡਾਡ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਦੇ ਬਾਵਜੂਦ ਅਧਿਕਾਰੀ ਉਬੇਰ ਦੀ ਸੁਰੱਖਿਆ ਰਿਕਾਰਡ ਪ੍ਰਤੀ ਫਿਕਰਮੰਦ ਨਹੀਂ ਹਨ। ਉਨ੍ਹਾਂ ਨੇ ਕਿਹਾ,'' ਮੈਨੂੰ ਨਹੀਂ ਲੱਗਦਾ ਕਿ ਦੋ ਵਿਅਕਤੀਆਂ ਦੇ ਵਤੀਰੇ ਤੋਂ ਤੁਸੀਂ ਇਹ ਨਤੀਜਾ ਕੱਢੋ ਕਿ ਉਬੇਰ ਘੱਟ ਸੁਰੱਖਿਅਤ ਹੈ।''


Related News