ਅਮਰੀਕਾ 'ਚ 1.4 ਟ੍ਰਿਲੀਅਨ ਡਾਲਰ ਨਿਵੇਸ਼ ਕਰੇਗਾ UAE, ਟਰੰਪ ਨਾਲ ਮੁਲਾਕਾਤ ਮਗਰੋਂ ਵੱਡਾ ਐਲਾਨ

Friday, Mar 21, 2025 - 11:25 PM (IST)

ਅਮਰੀਕਾ 'ਚ 1.4 ਟ੍ਰਿਲੀਅਨ ਡਾਲਰ ਨਿਵੇਸ਼ ਕਰੇਗਾ UAE, ਟਰੰਪ ਨਾਲ ਮੁਲਾਕਾਤ ਮਗਰੋਂ ਵੱਡਾ ਐਲਾਨ

ਇੰਟਰਨੈਸ਼ਨਲ ਡੈਸਕ- ਵਾਈਟ ਹਾਊਸ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਅਮਰੀਕਾ 'ਚ 1.4 ਟ੍ਰਿਲੀਅਨ ਡਾਲਰ ਦੇ ਨਿਵੇਸ਼ ਦਾ ਫੈਸਲਾ ਕੀਤਾ ਹੈ। ਇਹ ਨਿਵੇਸ਼ ਅਗਲੇ 10 ਸਾਲਾਂ ਲਈ ਕੀਤਾ ਜਾਵੇਗਾ। 

AI, ਸੈਮੀਕੰਡਕਟਰ ਅਤੇ ਊਰਜਾ ਖੇਤਰਾਂ 'ਚ ਨਿਵੇਸ਼

ਯੂਏਈ ਦੇ ਉੱਚ ਅਧਿਕਾਰੀਆਂ ਨੇ ਇਸ ਹਫਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ ਸੀ, ਜਿਸ ਤੋਂ ਬਾਅਦ ਇਹ ਵਚਨਬੱਧਤਾ ਜਤਾਈ ਗਈ। ਇਸ ਨਵੇਂ ਨਿਵੇਸ਼ ਢਾਂਚੇ ਤਹਿਤ ਏ.ਆਈ. ਇੰਫਰਾਸਟੱਕਚਰ, ਸੈਮੀਕੰਡਕਟਰ, ਊਰਜਾ ਅਤੇ ਅਮਰੀਕੀ ਨਿਰਮਾਣ 'ਚ ਵੱਡਾ ਨਿਵੇਸ਼ ਕੀਤਾ ਜਾਵੇਗਾ। 

ਅਮਰੀਕੀ ਅਰਥਵਿਵਸਥਾ ਨੂੰ ਮਿਲੇਗਾ ਉਤਸ਼ਾਹ

ਯੂਏਈ ਦਾ ਇਹ ਨਿਵੇਸ਼ ਅਮਰੀਕੀ ਅਰਥਵਿਵਸਥਾ 'ਚ ਉਸਦੀ ਨੌਜੂਦਾ ਹਿੱਸੇਦਾਰੀ ਨੂੰ ਹੋਰ ਮਜਬੂਤ ਕਰੇਗਾ। ਇਹ ਨਿਵੇਸ਼ ਤਕਨੀਕੀ ਅਤੇ ਉਦਯੋਗਿਕ ਖੇਤਰਾਂ 'ਚ ਨਵੀਆਂ ਸੰਭਾਵਨਾਵਾਂ ਖੋਲ੍ਹੇਗਾ, ਜਿਸ ਨਾਲ ਅਮਰੀਕਾ ਅਤੇ ਯੂਏਈ 'ਚ ਆਰਥਿਕ ਸੰਬੰਧ ਹੋਰ ਮਜਬੂਤ ਹੋਣਗੇ। 


author

Rakesh

Content Editor

Related News