UAE ਨੇ 3-17 ਉਮਰ ਵਰਗ ਦੇ ਬੱਚਿਆਂ ਲਈ ''ਟੀਕਾਕਰਨ'' ਦੀ ਕੀਤੀ ਸ਼ੁਰੂਆਤ

Tuesday, Aug 03, 2021 - 11:10 AM (IST)

ਦੁਬਈ (ਬਿਊਰੋ): ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਹੀ ਕਾਰਗਰ ਹਥਿਆਰ ਹੈ। ਕਈ ਦੇਸ਼ਾਂ ਵਿਚ ਸਿਰਫ ਬਾਲਗਾਂ ਲਈ ਟੀਕਾਕਰਨ ਦੀ ਵਿਵਸਥਾ ਹੈ। ਉੱਥੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਜਲਦ ਹੀ ਬੱਚਿਆਂ ਲਈ ਵੀ ਟੀਕਾਕਰਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀ। ਸੋਮਵਾਰ ਨੂੰ ਸੰਯੁਕਤ ਅਰਬ ਅਮੀਰਾਤ ਸਰਕਾਰ ਨੇ ਟਵਿੱਟਰ 'ਤੇ ਐਲਾਨ ਕਰਦਿਆਂ ਕਿਹਾ ਕਿ ਯੂ.ਏ.ਈ. 3-17 ਸਾਲ ਦੇ ਬੱਚਿਆਂ ਨੂੰ ਚੀਨ ਦੀ ਸਿਨੋਫਾਰਮ ਕੋਰੋਨਾ ਵੈਕਸੀਨ ਲਗਾਉਣੀ ਸ਼ੁਰੂ ਕਰੇਗਾ।

900 ਬੱਚਿਆਂ 'ਤੇ ਹੋਇਆ ਟ੍ਰਾਇਲ
ਸਿਹਤ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਗਿਆ ਕਿ ਇਹ ਫ਼ੈਸਲਾ ਕਲੀਨਿਕਲ ਟ੍ਰਾਇਲ ਅਤੇ ਵੱਡੇ ਪੱਧਰ 'ਤੇ ਮੁਲਾਂਕਣ ਦੇ ਬਾਅਦ ਲਿਆ ਗਿਆ ਹੈ। ਅਧਿਕਾਰੀਆਂ ਨੇ ਜੂਨ ਵਿਚ ਕਿਹਾ ਸੀ ਕਿ ਪਰੀਖਣ ਦੌਰਾਨ 900 ਬੱਚਿਆਂ ਦੇ ਇਮਿਊਨ ਸਿਸਟਮ ਦੀ ਨਿਗਰਾਨੀ ਕੀਤੀ ਜਾਵੇਗੀ। ਯੂ.ਏ.ਈ. ਦੀ ਟੀਕਾਕਰਨ ਦਰ ਪੂਰੀ ਦੁਨੀਆ ਵਿਚ ਸਭ ਤੋਂ ਵੱਧ ਹੈ। ਇੱਥੇ ਪਹਿਲਾਂ ਤੋਂ ਹੀ 12-15 ਸਾਲ ਦੀ ਉਮਰ ਦੇ ਬੱਚਿਆਂ ਨੂੰ ਫਾਈਜ਼ਰ-ਬਾਇਓਨਟੈਕ ਵੈਕਸੀਨ ਲਗਾਈ ਜਾ ਰਹੀ ਹੈ।

ਪੜ੍ਹੋ ਇਹ ਅਹਿਮ ਖਬਰ- ਸਾਊਦੀ ਅਰਬ ਦੀ ਸਖ਼ਤੀ, ਯਾਤਰਾ ਨਿਯਮ ਤੋੜਨ ਵਾਲਿਆਂ 'ਤੇ ਲੱਗੇਗਾ 1 ਕਰੋੜ ਰੁਪਏ ਜੁਰਮਾਨਾ

ਕਰੀਬ 80 ਫੀਸਦੀ ਟੀਕਾਕਰਨ ਪੂਰਾ
ਸਿਹਤ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਕਰੀਬ 9 ਮਿਲੀਅਨ ਕੁੱਲ ਆਬਾਦੀ ਵਿਚ ਯੂ.ਏ.ਈ. ਦੇ ਕਰੀਬ 80 ਫੀਸਦੀ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ। ਉੱਥੇ 70.57 ਫੀਸਦੀ ਲੋਕਾਂ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਲੱਗ ਚੁੱਕੀਆਂ ਹਨ। ਯੂ.ਏ.ਈ. ਵਿਚ ਐਤਵਾਰ ਨੂੰ ਵਾਇਰਸ ਦੇ 1519 ਮਾਮਲੇ ਦਰਜ ਕੀਤੇ ਗਏ। ਹੁਣ ਤੱਕ ਦੇਸ਼ ਵਿਚ ਕੁੱਲ 682,377 ਲੋਕ ਪੀੜਤ ਹੋਏ ਹਨ ਅਤੇ 1951 ਲੋਕਾਂ ਦੀ ਮੌਤ ਹੋ ਚੁੱਕੀ ਹੈ।

10 ਵਿਚੋਂ 8 ਨੂੰ ਲੱਗਿਆ ਟੀਕਾ
ਖਲੀਜ਼ ਟਾਈਮਜ਼ ਦੀ ਰਿਪੋਰਟ ਮੁਤਾਬਕ ਇਕ ਪਾਸੇ ਜਿੱਥੇ ਦੁਨੀਆ ਵਿਚ 10 ਵਿਚੋਂ 8 ਲੋਕਾਂ ਨੂੰ ਵੈਕਸੀਨ ਦੀ ਖੁਰਾਕ ਨਹੀਂ ਮਿਲ ਪਾਈ ਹੈ ਉੱਥੇ ਯੂ.ਏ.ਈ. ਵਿਚ ਹਾਲਾਤ ਇਸ ਦੇ ਠੀਕ ਉਲਟ ਹਨ। ਦੇਸ਼ ਵਿਚ ਕਰੀਬ 10 ਵਿਚੋਂ 8 ਲੋਕਾਂ ਨੂੰ ਅੰਸ਼ਕ ਜਾਂ ਪੂਰੀ ਤਰ੍ਹਾਂ ਨਾਲ ਵੈਕਸੀਨ ਲੱਗ ਚੁੱਕੀ ਹੈ। ਰਾਇਟਰਜ਼ ਦੀ ਇਕ ਅਧਿਐਨ ਮੁਤਾਬਕ ਗਲੋਬਲ ਪੱਧਰ 'ਤੇ ਜ਼ਿਆਦਾਤਰ ਮੌਤਾਂ ਬਿਨਾਂ ਟੀਕਾਕਰਨ ਵਾਲੇ ਲੋਕਾਂ ਦੀਆਂ ਹੋਈਆਂ ਹਨ। ਚੰਗੀ ਖ਼ਬਰ ਇਹ ਹੈ ਕਿ 2021 ਵਿਚ ਟੀਕਿਆਂ 'ਤੇ ਲੋਕਾਂ ਦਾ ਸ਼ੱਕ ਹੁਣ ਘੱਟ ਹੋ ਰਿਹਾ ਹੈ।

ਨੋਟ- UAE ਵਿਚ 3 ਸਾਲ ਦੇ ਬੱਚਿਆਂ ਦੇ ਟੀਕਾਕਰਨ ਦੀ ਸ਼ੁਰੂਆਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News