ਆਬੂ ਧਾਬੀ 'ਚ ਸਪੁਰਦ-ਏ-ਖਾਕ ਹੋਏ UAE ਦੇ ਰਾਸ਼ਟਰਪਤੀ ਅਲ ਨਾਹਯਾਨ

05/14/2022 9:44:50 AM

ਦੋਹਾ (ਏਜੰਸੀ)- ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਖਲੀਫਾ ਬਿਨ ਜ਼ਾਇਦ ਅਲ ਨਾਹਯਾਨ ਨੂੰ ਆਬੂ ਧਾਬੀ ਦੇ ਅਲ ਬਾਤੇਨ ਕਬਰਸਤਾਨ ਵਿਚ ਦਫ਼ਨਾਇਆ ਗਿਆ ਹੈ। ਇਸ ਮੌਕੇ 'ਤੇ ਸੱਤਾਧਾਰੀ ਅਲ ਨਾਹਯਾਨ ਦੇ ਸਾਰੇ ਮੈਂਬਰ ਮੌਜੂਦ ਰਹੇ। ਅਮੀਰਾਤ ਨਿਊਜ਼ ਏਜੰਸੀ ਨੇ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਯੂ.ਏ.ਈ. ਨੇ ਸ਼ੁੱਕਰਵਾਰ ਨੂੰ ਦੇਸ਼ ਦੇ ਰਾਸ਼ਟਰਪਤੀ ਦੀ ਮੌਤ ਦੀ ਘੋਸ਼ਣਾ ਕੀਤੀ ਸੀ।

ਇਹ ਵੀ ਪੜ੍ਹੋ: ਕੈਨੇਡੀਅਨ ਪਾਰਲੀਮੈਂਟ 'ਚ ਪਾਸ ਹੋਇਆ ਨਵਾਂ ਬਿੱਲ, ਬਿਨਾਂ ਪੇਪਰਾਂ ਦੇ ਰਹਿੰਦੇ ਪੰਜਾਬੀਆਂ ਨੂੰ ਮਿਲੇਗੀ ਵੱਡੀ ਰਾਹਤ

ਜ਼ਾਇਦ ਅਲ ਨਾਹਯਾਨ 2014 ਤੋਂ ਗੰਭੀਰ ਰੂਪ ਨਾਲ ਬੀਮਾਰ ਸਨ। ਜ਼ਾਇਦ ਅਲ ਨਾਹਯਾਨ ਨੂੰ ਮੁਸਲਿਮ ਰੀਤੀ-ਰਿਵਾਜ਼ਾਂ ਮੁਤਾਬਕ ਸ਼ੁੱਕਰਵਾਲ ਨੂੰ ਹੀ ਦਫ਼ਨਾਇਆ ਗਿਆ। ਜ਼ਾਇਦ ਅਲ ਨਾਹਯਾਨ ਦਾ ਅੰਤਿਮ ਸੰਸਕਾਰ ਇੱਕ ਵਿਸ਼ੇਸ਼ ਯਾਦਗਾਰੀ ਪ੍ਰਾਰਥਨਾ ਅਲ-ਜਨਾਜ਼ਾ ਦੇ ਬਾਅਦ ਹੋਇਆ, ਜਿਸ ਨੂੰ ਦੇਸ਼ ਦੀਆਂ ਸਾਰੀਆਂ ਮਸਜਿਦਾਂ ਅਤੇ ਪ੍ਰਾਰਥਨਾ ਘਰਾਂ ਵਿੱਚ ਸੂਰਜ ਡੁੱਬਣ ਤੋਂ ਬਾਅਦ ਪੜ੍ਹਿਆ ਗਿਆ। ਨਿਊਜ਼ ਏਜੰਸੀ ਦੇ ਅਨੁਸਾਰ, ਕਬਰਸਤਾਨ ਵਿੱਚ ਪ੍ਰਾਰਥਨਾ ਸਭਾ ਵਿੱਚ ਸੱਤਾਧਾਰੀ ਅਲ ਨਾਹਯਾਨ ਦੇ ਮੈਂਬਰਾਂ, ਜ਼ਾਇਦ ਅਲ ਨਾਹਯਾਨ ਦੇ ਸੌਤੇਲੇ ਭਰਾ, ਆਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਜ਼ਾਇਦ ਸਮੇਤ ਹੋਰ ਪਤਵੰਤਿਆਂ ਨੇ ਹਿੱਸਾ ਲਿਆ ਅਤੇ ਯੂ.ਏ.ਈ. ਦੇ ਸਾਬਕਾ ਨੇਤਾ ਨੂੰ ਦਫ਼ਨਾਉਣ ਵਿੱਚ ਮਦਦ ਕੀਤੀ।

ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ ਪੰਜਾਬਣਾਂ ਨੇ ਪਾਈ ਧੱਕ, ਮਾਂ ਤੋਂ ਬਾਅਦ ਧੀ ਵੀ ਏਅਰਫੋਰਸ 'ਚ ਹੋਈ ਭਰਤੀ

 


cherry

Content Editor

Related News