ਪਾਕਿ ਤੋਂ ਦੂਰੀਆਂ ਬਣਾ ਕੇ ਭਾਰਤ ਨਾਲ ਪੱਕੀ ਦੋਸਤੀ ਕਰ ਰਿਹੈ ਸੰਯੁਕਤ ਅਰਬ ਅਮੀਰਾਤ’
Tuesday, Nov 24, 2020 - 07:53 AM (IST)
ਦੁਬਈ- ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਇਸ ਸਮੇਂ ਸਿਆਸੀ ਗਲੀਆਰਿਆਂ ਵਿਚਾਲੇ ਚਰਚਾ ’ਚ ਹੈ। ਇਜ਼ਰਾਇਲ ਅਤੇ ਬਹਿਰੀਨ ਨਾਲ ‘ਅਬ੍ਰਾਹਮ ਸਮਝੌਤਾ’ ਕਰਨ ਤੋਂ ਬਾਅਦ ਯੂ. ਏ. ਈ. ਹੁਣ ਆਪਣੇ ਨੇੜਲੇ ਦੋਸਤ ਪਾਕਿਸਤਾਨ ਤੋਂ ਦੂਰੀਆਂ ਬਣਾ ਕੇ ਭਾਰਤ ਨਾਲ ਪੱਕੀ ਦੋਸਤੀ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਤਰ੍ਹਾਂ ਦੀਆਂ ਵੀ ਅਟਕਲਾਂ ਹਨ ਕਿ ਯੂ. ਏ. ਈ. ਨਾਲ ਸਾਊਦੀ ਅਰਬ ਸਮਰਾਜ (ਕੇ. ਐੱਸ.ਏ.) ਤੋਂ ਵੀ ਪਾਕਿ ਸਮੇਤ 12 ਦੇਸ਼ਾਂ ਦੇ ਪ੍ਰਵਾਸੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਏਗਾ। ਦੋਹਾਂ ਵੱਲੋਂ ਇਜ਼ਰਾਇਲ ਨੂੰ ਦੋਸਤ ਮੰਨਣ ’ਤੇ ਦਬਾਅ ਪਾਇਆ ਜਾ ਰਿਹਾ ਹੈ। ਹਾਲਾਂਕਿ ਪਾਕਿਸਤਾਨ ਇਸ ਨੂੰ ਸਵਿਕਾਰ ਨਹੀਂ ਕਰ ਰਿਹਾ ਹੈ।
ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਅਮਰੀਕਾ ’ਤੇ ਦੋਸ਼ ਲਗਾ ਚੁੱਕੇ ਹਨ ਕਿ ਉਹ ਇਜ਼ਰਾਇਲ ਨੂੰ ਮਾਨਤਾ ਦੇਣ ਲਈ ਦਬਾਅ ਪਾ ਰਿਹਾ ਹੈ। ਇਮਰਾਨ ਨੇ ਇਕ ਇੰਟਰਵਿਊ ’ਚ ਕਿਹਾ ਸੀ ਕਿ ਜਦੋਂ ਤੱਕ ਅਜਿਹਾ ਕੋਈ ਸਮਝੌਤਾ ਨਹੀਂ ਹੋ ਜਾਂਦਾ ਜਿਸ ਨਾਲ ਫਿਲੀਸਤੀਨ ਸੰਤੁਸ਼ਟ ਹੋਵੇ ਉਦੋਂ ਤੱਕ ਇਜ਼ਰਾਇਲ ਨੂੰ ਮਾਨਤਾ ਦੇਣ ਬਾਰੇ ਮੈਂ ਸੋਚ ਵੀ ਨਹੀਂ ਸਕਦਾ। ਇਜ਼ਰਾਇਲ ’ਚ ਅਮਰੀਕਾ ਦਾ ਡੂੰਘਾ ਅਸਰ ਹੈ।
ਇਹ ਵੀ ਪੜ੍ਹੋ- ਬ੍ਰਿਟੇਨ ਨੇ ਵਿਦੇਸ਼ੀ ਡਾਕਟਰਾਂ, ਨਰਸਾਂ ਦੇ ਵਰਕ ਵੀਜ਼ੇ ਨੂੰ ਦਿੱਤੀ ਵੱਡੀ ਮਨਜ਼ੂਰੀ
ਭਾਰਤ ਵਲੋਂ ਯੂ. ਏ. ਈ. ਦਾ ਵੱਧਦਾ ਰੁਝਾਨ ਪਿਛਲੇ ਹਫ਼ਤੇ ਉਸ ਦੇ ਇਕ ਫ਼ੈਸਲੇ ਤੋਂ ਹੋਰ ਸਪੱਸ਼ਟ ਹੋ ਗਿਆ ਸੀ, ਜਦੋਂ ਉਸ ਨੇ ਆਪਣੇ ਦੇਸ਼ ’ਚ ਪਾਕਿਸਤਾਨ ਦੇ ਨਾਗਰਿਕਾਂ ਦੇ ਦਾਖ਼ਲੇ ’ਤੇ ਰੋਕ ਲਗਾ ਦਿੱਤੀ ਸੀ। ਇਹ ਰੋਕ ਤਾਂ ਕੋਰੋਨਾ ਨੂੰ ਰੋਕਣ ਦੇ ਨਾਂ ’ਤੇ ਲਗਾਈ ਸੀ ਪਰ ਪਾਕਿਸਤਾਨ ਨਾਲ ਜਿਨ੍ਹਾਂ ਹੋਰ 11 ਦੇਸ਼ਾਂ ਦੇ ਖਿਲਾਫ ਇਸ ਤਰ੍ਹਾਂ ਦਾ ਫੈਸਲਾ ਲਿਆ ਗਿਆ ਸੀ ਉਹ ਸਾਰੇ ਦੇਸ਼ ਅਜਿਹੇ ਦੇਸ਼ ਹਨ ਜਿਨ੍ਹਾਂ ਨੇ ਇਜ਼ਾਰਇਲ ਨੂੰ ਮਾਨਤਾ ਨਹੀਂ ਦਿੱਤੀ ਹੈ।
‘ਪਾਕਿ ਹੋਰ ਖਾੜੀ ਦੇਸ਼ਾਂ ਵਿਚਾਲੇ ਅਸਹਿਜ ਸਥਿਤੀ
ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਅਤੇ ਖਾੜੀ ਦੇਸ਼ਾਂ ਵਿਚਾਲੇ ਇਕ-ਦੂਸਰੇ ਨਾਲ ਅਸਹਿਜ ਸਥਿਤੀ ਪੈਦਾ ਹੋ ਗਈ ਹੈ। ਯੂ. ਏ. ਈ. ਨੇ ਅਬ੍ਰਾਹਮ ਸਮਝੌਤੇ ’ਤੇ ਦਸਤਖਤ ਕਰਨ ਤੋਂ ਬਾਅਦ ਇਸ ਦੇ ਹੋਰ ਵੀ ਵਧਣ ਦੇ ਆਸਾਰ ਹਨ। ਅਗਸਤ ’ਚ ਭਾਰਤੀ ਵਿਦੇਸ਼ ਮੰਤਰਾਲਾ ਨੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਅਤੇ ਇਜ਼ਰਾਇਲ ਵਿਚਾਲੇ ਸਬੰਧਾਂ ’ਚ ਪੂਰਨ ਸਾਮਨੀਕਰਨ ਦਾ ਸਵਾਗਤ ਕਰਦੇ ਹੋਏ ਕਿਹਾ ਸੀ ਕਿ ਦੋਨਾਂ ਦੇਸ਼ ਨਵੀਂ ਦਿੱਲੀ ਦੇ ਪ੍ਰਮੁੱਖ ਰਣਨੀਤਕ ਸਾਂਝੇਦਾਰ ਹਨ।