ਪਾਕਿ ਦੀ UAE ਨੇ ਫੜੀ ਬਾਂਹ, ਦਿੱਤੀ 20 ਕਰੋੜ ਡਾਲਰ ਦੀ ਆਰਥਿਕ ਮਦਦ

Friday, Jan 03, 2020 - 02:56 PM (IST)

ਪਾਕਿ ਦੀ UAE ਨੇ ਫੜੀ ਬਾਂਹ, ਦਿੱਤੀ 20 ਕਰੋੜ ਡਾਲਰ ਦੀ ਆਰਥਿਕ ਮਦਦ

ਇਸਲਾਮਾਬਾਦ- ਸੰਯੁਕਤ ਅਰਬ ਅਮੀਰਾਤ ਨੇ ਪਾਕਿਸਤਾਨ ਵਿਚ ਛੋਟੇ ਤੇ ਮੱਧ ਵਰਗ ਦੇ ਵਪਾਰਾਂ ਦੇ ਵਿਕਾਸ ਲਈ 20 ਕਰੋੜ ਡਾਲਰ ਦੀ ਸਹਾਇਤਾ ਦਿੱਤੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿੱਤ ਸਲਾਹਕਾਰ ਨੇ ਇਹ ਜਾਣਕਾਰੀ ਦਿੱਤੀ ਹੈ।

ਆਬੂ ਧਾਬੀ ਦੇ ਸ਼ਹਿਜ਼ਾਦੇ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਦੇ ਪਾਕਿਸਤਾਨ ਦੌਰੇ ਤੋਂ ਇਕ ਦਿਨ ਬਾਅਦ ਇਹ ਐਲਾਨ ਕੀਤਾ ਗਿਆ। ਪ੍ਰਧਾਨ ਮੰਤਰੀ ਦੇ ਵਿੱਤ ਸਲਾਹਕਾਰ ਅਬਦੁਲ ਹਫੀਜ਼ ਸ਼ੇਖ ਨੇ ਵੀਰਵਾਰ ਨੂੰ ਕਿਹਾ ਕਿ ਇਸ ਪੁੰਜੀ ਦੀ ਵਰਤੋਂ ਛੋਟੇ ਵਪਾਰਾਂ ਨੂੰ ਉਤਸ਼ਾਹਿਤ ਕਰਨ ਤੇ ਰੁਜ਼ਗਾਰ ਪੈਦਾ ਕਰਨ ਲਈ ਕੀਤੀ ਜਾਵੇਗੀ। ਇਹ ਸਹਾਇਤਾ ਦੋਵਾਂ ਦੇਸ਼ਾਂ ਦੇ ਵਿਚਾਲੇ ਵਧਦੀ ਮਿੱਤਰਤਾ ਤੇ ਆਰਥਿਕ ਸਬੰਧਾਂ ਦਾ ਸਬੂਤ ਹੈ। ਪਾਕਿਸਤਾਨੀ ਅਖਬਾਰ ਡਾਨ ਦੀ ਖਬਰ ਮੁਤਾਬਕ ਅਲ ਨਾਹਯਾਨ ਨੇ ਉੱਦਮ ਵਿਕਾਸ ਖਲੀਫਾ ਫੰਡ ਨੂੰ ਪਾਕਿਸਤਾਨ ਨੂੰ 20 ਕਰੋੜ ਡਾਲਰ ਦੇਣ ਦਾ ਹੁਕਮ ਦਿੱਤਾ ਹੈ। ਇਹ ਪਾਕਿਸਤਾਨ ਸਰਕਾਰ ਨੂੰ ਸਥਿਰ ਤੇ ਸੰਤੁਲਿਤ ਅਰਥਵਿਵਸਥਾ ਬਣਾਉਣ ਵਿਚ ਮਦਦ ਕਰੇਗਾ। ਯਾਤਰਾ ਦੌਰਾਨ ਪ੍ਰਿੰਸ ਨਾਹਯਾਨ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਕੀਤੀ ਤੇ ਦੋਵਾਂ ਦੇ ਵਿਚਾਲੇ ਦੋ-ਪੱਖੀ, ਖੇਤਰੀ ਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਗੱਲਬਾਤ ਹੋਈ।


author

Baljit Singh

Content Editor

Related News