UAE ਨੇ ਕਤਰ ਨਾਲ ਲੱਗਦੀਆਂ ਸਰਹੱਦਾਂ ਖੋਲ੍ਹਣ ਦਾ ਕੀਤਾ ਐਲਾਨ

Friday, Jan 08, 2021 - 09:02 PM (IST)

UAE ਨੇ ਕਤਰ ਨਾਲ ਲੱਗਦੀਆਂ ਸਰਹੱਦਾਂ ਖੋਲ੍ਹਣ ਦਾ ਕੀਤਾ ਐਲਾਨ

ਦੁਬਈ-ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਕਤਰ ਨਾਲ ਆਪਣੀਆਂ ਸਰਹੱਦਾਂ ਅਤੇ ਹਵਾਈ ਖੇਤਰ ਖੋਲ੍ਹਣ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ। ਯੂ.ਏ.ਈ. ਅਤੇ ਹੋਰ ਖਾੜੀ ਦੇਸ਼ 2017 ਤੋਂ ਕਤਰ ਦਾ ਬਾਈਕਾਟ ਕਰ ਰਹੇ ਸਨ। ਯੂ.ਏ.ਈ. ਦੀ ਸਰਕਾਰੀ ਸਮਾਚਾਰ ਏਜੰਸੀ ਡਬਲਯੂ.ਏ.ਐੱਮ. ਨੇ ਵਿਦੇਸ਼ ਮੰਤਰਾਲਾ ਦੇ ਅਧਿਕਾਰੀ ਖਾਲਿਦ ਅਬਦੁੱਲਾ ਬੇਲਹੋ ਦੇ ਹਵਾਲੇ ਨਾਲ ਪ੍ਰਭਾਵੀ ਹੋਵੇਗਾ।

ਇਹ ਵੀ ਪੜ੍ਹੋ -ਬ੍ਰਿਟੇਨ ਨੇ ਕੋਵਿਡ-19 ਦੀ ਰੋਕਥਾਮ ਲਈ ਮਾਡਰਨਾ ਦੇ ਟੀਕੇ ਨੂੰ ਦਿੱਤੀ ਮਨਜ਼ੂਰੀ

ਸਾਊਦੀ ਅਰਬ ਨੇ ਸਾਲਾਂ ਤੋਂ ਚੱਲ ਰਹੇ ਇਸ ਵਿਵਾਦ ਨੂੰ ਖਤਮ ਕਰਨ ਦੀ ਦਿਸ਼ਾ ’ਚ ਕਦਮ ਚੁੱਕਦੇ ਹੋਏ ਇਸ ਹਫਤੇ ਸਾਲਾਨਾ ਖਾੜੀ ਸੰਮੇਲਨ ’ਚ ਇਸ ਪਹਿਲ ਦਾ ਐਲਾਨ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਕਤਰ ਨਾਲ ਕੂਟਨੀਤਿਕ ਸੰਬੰਧ ਬਹਾਲ ਕਰੇਗਾ ਅਤੇ ਉਸ ਦੇ ਸਹਿਯੋਗੀ ਵੀ ਇਸ ਦਿਸ਼ਾ ’ਚ ਕਦਮ ਵਧਾਉਣਗੇ। ਸਾਊਦੀ ਅਰਬ ਨੇ ਇਸ ਹਫਤੇ ਦੀ ਸ਼ੁਰੂਆਤ ’ਚ ਕਤਰ ਨਾਲ ਹਵਾਈ ਅੱਡੇ ਅਤੇ ਸਰਹੱਦਾਂ ਖੋਲ੍ਹਣ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ -ਕੋਰੋਨਾ ਦੇ ਨਵੇਂ ਸਟ੍ਰੇਨ ਵਿਰੁੱਧ ਵੀ ਅਸਰਦਾਰ ਹੋਵੇਗੀ ਫਾਈਜ਼ਰ ਵੈਕਸੀਨ

ਕਤਰ ਏਅਰਵੇਜ਼ ਨੇ ਕਿਹਾ ਸੀ ਕਿ ਉਸ ਨੇ ਕੁਝ ਉਡਾਣਾਂ ਦਾ ਮਾਰਗ ਬਦਲਣਾ ਸ਼ੁਰੂ ਕਰ ਦਿੱਤਾ ਹੈ ਜੋ ਸਾਊਦੀ ਹਵਾਈ ਖੇਤਰ ਹੋ ਕੇ ਲੰਘਣਗੀਆਂ। ਅਜਿਹੀ ਪਹਿਲੀ ਉਡਾਣ ਸਾਊਦੀ ਦੇ ਹਵਾਈ ਖੇਤਰ ਤੋਂ ਹੁੰਦੇ ਹੋਏ ਦੋਹਾ ਤੋਂ ਦੱਖਣੀ ਅਫਰੀਕਾ ਦੇ ਜੋਹਾਨਿਸਬਰਗ ਗਈ। ਸੰਯੁਕਤ ਰਾਸ਼ਟਰ ਦੀ ਜਹਾਜ਼ ਸੰਸਥਾ ਦੇ ਪ੍ਰਧਾਨ ਸਲਵਾਟੋਰੇ ਨੇ ਖਾੜੀ ਹਵਾਈ ਦੇਸ਼ਾਂ ’ਚ ਪਾਬੰਦੀਆਂ ’ਚ ਢਿੱਲ ਦਾ ਸਵਾਗਤ ਕੀਤਾ।

ਇਹ ਵੀ ਪੜ੍ਹੋ -ਇਹ ਹੈ 2021 ’ਚ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News