UAE ''ਚ ਚਮਕੀ ਭਾਰਤੀ ਦੀ ਕਿਸਮਤ, ਰਾਤੋ-ਰਾਤ ਲੱਗਾ 70 ਕਰੋੜ ਦਾ ਜੈਕਪਾਟ
Thursday, Jan 16, 2025 - 02:04 PM (IST)
ਇੰਟਰਨੈਸ਼ਨਲ ਡੈਸਕ- ਭਾਰਤੀ ਪ੍ਰਵਾਸੀ ਮਨੂ ਮੋਹਨਨ ਨੇ ਯੂਏਈ ਦੇ ਮਸ਼ਹੂਰ ਬਿਗ ਟਿਕਟ ਰੈਫਲ ਦੇ ਹਾਲ ਹੀ ਦੇ ਡਰਾਅ ਵਿੱਚ 30 ਮਿਲੀਅਨ ਦਿਰਹਮ (ਲਗਭਾਗ 70 ਕਰੋੜ ਰੁਪਏ) ਦੀ ਵੱਡੀ ਰਕਮ ਜਿੱਤੀ ਹੈ। ਹਿਰੀਨ ਨਿਵਾਸੀ ਮਨੂ ਦਾ ਇਹ ਜੈਕਪਾਟ ਮੁਫਤ ਵਿਚ ਮਿਲੀ ਟਿਕਟ ਨੰਬਰ 535948 'ਤੇ ਲੱਗਾ। ਦਰਅਸਲ ਮਨੂ ਨੇ 26 ਦਸੰਬਰ ਨੂੰ ਬਿਗ ਟਿਕਟ ਰੈਫਲ ਦੀਆਂ 2 ਟਿਕਟਾਂ ਖਰੀਦੀਆਂ ਸਨ। ਇੱਕ ਪੇਸ਼ਕਸ਼ ਦੇ ਤਹਿਤ, ਉਸਨੂੰ ਦੋ ਟਿਕਟ ਖਰੀਦਣ 'ਤੇ ਇੱਕ ਟਿਕਟ ਮੁਫ਼ਤ ਮਿਲੀ।
ਇਹ ਵੀ ਪੜ੍ਹੋ: ਡੇਟਿੰਗ ਐਪ 'ਤੇ ਵੇਖ ਕੇ ਸ਼ਖਸ ਨੇ ਔਰਤ ਨੂੰ ਭੇਜਿਆ ਹੋਟਲ 'ਚ ਮਿਲਣ ਦਾ ਸੁਨੇਹਾ, ਸੱਚ ਜਾਣਦੇ ਹੀ ਭੱਜਿਆ
ਡਰਾਅ 'ਤੇ ਲਾਈਵ ਕਾਲ ਦੌਰਾਨ ਜਦੋਂ ਮੇਜ਼ਬਾਨਾਂ ਨੇ ਐਲਾਨ ਕੀਤਾ ਕਿ ਉਸਨੇ 30 ਮਿਲੀਅਨ ਦਿਰਹਮ ਜਿੱਤੇ ਹਨ ਤਾਂ ਮਨੂ ਹੈਰਾਨ ਰਹਿ ਗਿਆ। ਇਹ ਸੁਣ ਕੇ ਮਨੂ ਨੂੰ ਵਿਸ਼ਵਾਸ ਨਹੀਂ ਹੋਇਆ। ਇਸ ਦੀ ਪੁਸ਼ਟੀ ਕਰਨ ਲਈ ਉਸਨੇ 3 ਵਾਰ ਪੁੱਛਿਆ ਕਿ ਕੀ ਇਹ ਸੱਚ ਹੈ? ਖਲੀਜ਼ ਟਾਈਮਜ਼ ਦੀ ਰਿਪੋਰਟ ਮੁਤਾਬਕ ਮਨੂ ਨੇ ਦੱਸਿਆ ਕਿ ਉਸਨੇ 16 ਦੋਸਤਾਂ ਦੇ ਇੱਕ ਸਮੂਹ ਨਾਲ ਟਿਕਟ ਖਰੀਦੀ ਸੀ। ਉਸ ਨੇ ਕਿਹਾ ਕਿ ਅਸੀਂ 5 ਸਾਲਾਂ ਤੋਂ ਵੱਧ ਸਮੇਂ ਤੋਂ ਟਿਕਟ ਖਰੀਦ ਰਹੇ ਹਾਂ। ਮਨੂ, ਜੋ ਕਿ ਇੱਕ ਨਰਸ ਵਜੋਂ ਕੰਮ ਕਰਦਾ ਹੈ, ਨੇ ਕਿਹਾ ਕਿ ਉਹ 7 ਸਾਲਾਂ ਤੋਂ ਬਹਿਰੀਨ ਵਿਚ ਰਹਿ ਰਿਹਾ ਹੈ। ਮੇਜ਼ਬਾਨ ਰਿਚਰਡ ਨੇ ਸ਼ੁੱਕਰਵਾਰ ਸ਼ਾਮ 7:30 ਵਜੇ ਹੋਏ ਡਰਾਅ ਵਿੱਚ ਮਨੂ ਦੇ ਨਾਮ ਦਾ ਐਲਾਨ ਕੀਤਾ। ਇਹ ਸਾਲ 2025 ਵਿੱਚ ਦਿੱਤੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਇਨਾਮੀ ਰਾਸ਼ੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8