ਯੂ.ਏ.ਈ. ''ਚ ਇਕ ਹੋਰ ਭਾਰਤੀ ਸ਼ਖਸ ਨੇ ਕੀਤੀ ਖੁਦਕੁਸ਼ੀ

12/20/2018 3:02:59 PM

ਦੁਬਈ (ਬਿਊਰੋ)— ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਸ਼ਾਰਜਾਹ ਸ਼ਹਿਰ ਵਿਚ ਇਕ ਭਾਰਤੀ ਵਿਅਕਤੀ ਆਪਣੇ ਕਮਰੇ ਦੀ ਛੱਤ ਨਾਲ ਲਟਕਦਾ ਪਾਇਆ ਗਿਆ। ਮੀਡੀਆ ਖਬਰਾਂ ਵਿਚ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਮੰਗਲਵਾਰ ਸ਼ਾਮ ਹੋਈ ਇਸ ਘਟਨਾ ਦੀ ਜਾਣਕਾਰੀ ਪੁਲਸ ਨੂੰ ਫੋਨ 'ਤੇ ਮਿਲੀ। ਇਸ ਮਗਰੋਂ ਪੁਲਸ ਸ਼ਾਰਜਾਹ ਦੇ ਅਲ ਰੌਲਾ ਖੇਤਰ ਸਥਿਤ ਘਰ ਵਿਚ ਪਹੁੰਚੀ ਜਿੱਥੇ ਸਬੰਧਤ ਵਿਅਕਤੀ ਫਾਂਸੀ ਨਾਲ ਲਟਕਦਾ ਮਿਲਿਆ। ਰਿਪੋਰਟ ਮੁਤਾਬਕ ਹਾਲੇ ਤੱਕ ਮ੍ਰਿਤਕ ਵਿਅਕਤੀ ਦੀ ਪਛਾਣ ਨਹੀਂ ਹੋ ਪਾਈ ਹੈ ਅਤੇ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ ਹੈ। ਪੁਲਸ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


Vandana

Content Editor

Related News