ਯੂ.ਏ.ਈ. ਨੇ ਖਾਸ ਅੰਦਾਜ਼ ''ਚ ਮਨਾਈ ਦੀਵਾਲੀ, ਵੀਡੀਓ

Friday, Nov 09, 2018 - 05:35 PM (IST)

ਯੂ.ਏ.ਈ. ਨੇ ਖਾਸ ਅੰਦਾਜ਼ ''ਚ ਮਨਾਈ ਦੀਵਾਲੀ, ਵੀਡੀਓ

ਦੁਬਈ (ਬਿਊਰੋ)— ਸੰਯੁਰਤ ਅਰਬ ਅਮੀਰਾਤ (ਯੂ.ਏ.ਈ.) ਅਤੇ ਦੁਬਈ ਵਿਚ ਇਸ ਵਾਰ ਖਾਸ ਅੰਦਾਜ਼ ਵਿਚ ਦੀਵਾਲੀ ਮਨਾਈ ਗਈ। ਸਰਕਾਰ ਨੇ ਪਹਿਲੀ ਵਾਰ ਦੀਵਾਲੀ ਨੂੰ ਵੱਡੇ ਪੱਧਰ 'ਤੇ ਮਨਾਇਆ। ਦੁਬਈ ਪੁਲਸ ਦੇ ਬੈਂਡ ਵੱਲੋਂ ਭਾਰਤ ਦੇ ਰਾਸ਼ਟਰੀ ਗੀਤ ਨੂੰ ਵਜਾਉਂਦੇ ਦੇਖਣਾ ਇੱਥੇ ਰਹਿਣ ਵਾਲੇ ਭਾਰਤੀਆਂ ਲਈ ਯਾਦਗਾਰ ਪਲ ਰਿਹਾ। ਨਿਸ਼ਚਿਤ ਤੌਰ 'ਤੇ ਇਹ ਪ੍ਰਵਾਸੀ ਭਾਰਤੀਆਂ ਲਈ ਮਾਣ ਦਾ ਪਲ ਸੀ।

 

ਪਹਿਲੀ ਵਾਰ ਸੰਯੁਕਤ ਅਰਬ ਅਮੀਰਾਤ ਵਿਚ ਇੰਨੇ ਵੱਡੇ ਪੱਧਰ 'ਤੇ ਦੀਵਾਲੀ ਮਨਾਈ ਗਈ। ਦੁਬਈ ਸਰਕਾਰ ਭਾਰਤ ਦੇ ਕੌਂਸਲੈਟ ਜਨਰਲ ਨਾਲ ਮਿਲ ਕੇ ਪਹਿਲੀ ਵਾਰ 10 ਦਿਨਾਂ ਲਈ ਦੀਵਾਲੀ ਮਨਾ ਰਹੀ ਹੈ। ਇਸ ਮੌਕੇ ਯੂ.ਏ.ਈ. ਅਤੇ ਇੱਥੋਂ ਦਾ ਮੁੱਖ ਸ਼ਹਿਰ ਦੁਬਈ ਪੂਰੀ ਤਰ੍ਹਾਂ ਦੀਵਾਲੀ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ। ਦੁਬਈ ਵਿਚ 1 ਨਵੰਬਰ ਤੋਂ ਸ਼ੁਰੂ ਹੋਇਆ ਦੀਵਾਲੀ ਜਸ਼ਨ 10 ਨਵੰਬਰ ਤੱਕ ਚੱਲੇਗਾ।

ਯੂ.ਏ.ਈ. ਦੇ ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਅਤੇ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖਤੂਮ ਨੇ ਬੁੱਧਵਾਰ ਨੂੰ ਹਿੰਦੀ ਵਿਚ ਟਵੀਟ ਕਰ ਕੇ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

 

ਦੁਨੀਆ ਦੀ ਸਭ ਤੋਂ ਵੱਡੀ ਇਮਾਰਤ ਬੁਰਜ ਖਲੀਫਾ ਦੀਵਾਲੀ ਦੇ ਮੌਕੇ 'ਤੇ ਰੰਗੀਨ ਰੋਸ਼ਨੀ ਨਾਲ ਸਜੀ ਨਜ਼ਰ ਆਈ। ਇਸ ਦੇ ਨਾਲ ਹੀ ਦੁਬਈ ਦੇ ਬਾਲੀਵੁੱਡ ਪਾਰਕ ਵਿਚ ਕਲਾਕਾਰ ਫਿਲਮੀ ਗੀਤਾਂ ਦੀ ਧੁਨ 'ਤੇ ਨੱਚਦੇ ਅਤੇ ਭੰਗੜਾ ਪਾਉਂਦੇ ਦਿਸੇ।

 

ਦੁਬਈ ਦੇ ਟੂਰਿਜ਼ਮ ਵਿਭਾਗ ਨੇ ਦੀਵਾਲੀ ਜਸ਼ਨ ਮਨਾਉਣ ਦੇ ਕੁਝ ਖਾਸ ਵੀਡੀਓ ਸ਼ੇਅਰ ਕੀਤੇ।

 

ਇਸ ਸਭ ਦੇ ਇਲਾਵਾ ਅਮੀਰਾਤ ਏਅਰਲਾਈਨਜ਼ ਨੇ ਵੀ ਖਾਸ ਅੰਦਾਜ਼ ਵਿਚ ਦੀਵਾਲੀ ਦਾ ਜਸ਼ਨ ਮਨਾਇਆ।

 

ਇੱਥੇ ਦੱਸ ਦਈਏ ਕਿ ਸੰਯੁਕਤ ਅਰਬ ਅਮੀਰਾਤ ਵਿਚ ਵੱਡੀ ਗਿਣਤੀ ਵਿਚ ਭਾਰਤੀ ਰਹਿੰਦੇ ਹਨ। ਇਕ ਅਨੁਮਾਨ ਮੁਤਾਬਕ ਇੱਥੇ ਕਰੀਬ 25 ਲੱਖ ਭਾਰਤੀ ਰਹਿੰਦੇ ਹਨ ਜੋ ਕਿ ਕੁੱਲ ਆਬਾਦੀ ਦਾ ਕਰੀਬ ਇਕ ਤਿਹਾਈ ਹੈ।


author

Vandana

Content Editor

Related News