ਮਾਸੂਮ ਨਾਲ ਗੰਦੀ ਹਰਕਤ ਕਰਨ ਵਾਲੇ 'ਹੈਵਾਨ' ਨੂੰ ਹੋਈ 70 ਸਾਲ ਦੀ ਕੈਦ

Tuesday, Jul 16, 2019 - 06:16 PM (IST)

ਮਾਸੂਮ ਨਾਲ ਗੰਦੀ ਹਰਕਤ ਕਰਨ ਵਾਲੇ 'ਹੈਵਾਨ' ਨੂੰ ਹੋਈ 70 ਸਾਲ ਦੀ ਕੈਦ

ਵਾਸ਼ਿੰਗਟਨ— ਇਕ ਸਾਬਕਾ ਅਮਰੀਕੀ ਪੈਰਾਮੈਡਿਕ ਨੂੰ ਇਕ ਸਾਲਾ ਮਾਸੂਮ ਦਾ ਸਰੀਰਕ ਸ਼ੋਸ਼ਣ ਕਰਨ ਤੇ ਉਸ ਦੀਆਂ ਵੀਡੀਓਜ਼ ਬਣਾਉਣ ਅਤੇ ਬਾਅਦ 'ਚ ਉਸ ਨੂੰ ਡਾਰਕ ਵੈੱਬ 'ਤੇ ਪੋਸਟ ਕਰਨ ਦੇ ਦੋਸ਼ 'ਚ 70 ਸਾਲ ਦੀ ਸਜ਼ਾ ਸੁਣਾਈ ਗਈ ਹੈ।

PunjabKesari

ਫਲੋਰਿਡਾ ਦੇ ਮੱਧ ਜ਼ਿਲੇ ਲਈ ਅਮਰੀਕੀ ਅਟਾਰਨੀ ਦੇ ਦਫਤਰ ਨੇ ਕਿਹਾ ਕਿ ਜੇਮਸ ਲੌਕਹਰਟ (31) ਨੂੰ ਵੀਡੀਓ ਬਣਾਉਣ, ਵੰਡਣ ਤੇ ਚਾਈਡ ਪੋਰਨੋਗ੍ਰਾਫੀ ਦੇ ਦੋਸ਼ 'ਚ ਬੀਤੇ ਹਫਤੇ ਵਧ ਤੋਂ ਵਧ ਸਜ਼ਾ ਸੁਣਾਈ ਗਈ ਹੈ। ਕੋਰਟ 'ਚ ਪੇਸ਼ ਕੀਤੇ ਰਿਕਾਰਡ ਦੇ ਮੁਤਾਬਕ ਦੋਸ਼ੀ ਨੇ ਮਾਰਚ 2016 ਤੋਂ ਫਰਵਰੀ 2018 ਦੇ ਵਿਚਾਲੇ ਬੱਚੇ ਦਾ ਸ਼ੋਸ਼ਣ ਕੀਤਾ ਤੇ ਵੀਡੀਓਜ਼ ਬਣਾਈਆਂ। ਵੀਡੀਓਜ਼ ਬਣਾਉਣ ਤੋਂ ਬਾਅਦ ਉਹ ਇਨ੍ਹਾਂ ਨੂੰ ਡਾਰਕ ਵੈੱਬ 'ਤੇ ਸਟ੍ਰੇਂਜਵੁੱਡ ਤੇ ਹਾਰਡਵੁੱਡ ਦੇ ਨਾਂਵਾਂ ਨਾਲ ਇਨ੍ਹਾਂ ਨੂੰ ਪੋਸਟ ਕਰ ਦਿੱਤਾ। ਅਥਾਰਟੀ ਨੇ ਇਹ ਵੀ ਕਿਹਾ ਕਿ ਦੋਸ਼ੀ ਨੇ ਹੋਰਾਂ ਥਾਂਵਾਂ 'ਤੇ ਵੀ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਅਕਤੂਬਰ 2018 'ਚ ਹੋਮਲੈਂਡ ਸਕਿਓਰਿਟੀ ਏਜੰਸੀਆਂ ਨੇ ਲੌਕਹਰਟ ਦੇ ਘਰ ਦੀ ਤਲਾਸ਼ੀ ਲਈ। ਇਸ ਦੌਰਾਨ ਉਨ੍ਹਾਂ ਨੂੰ ਉਸ ਦੇ ਘਰੋਂ ਚਾਈਲਡ ਪੋਰਨੋਗ੍ਰਾਫੀ ਦੀਆਂ 43 ਵੀਡੀਓਜ਼ ਤੇ 4 ਹਜ਼ਾਰ ਤੋਂ ਵਧੇਰੇ ਫੋਟੋਆਂ ਮਿਲੀਆਂ। ਇਸ ਦੌਰਾਨ ਕੁਝ ਬਹੁਤ ਸੰਵੇਦਨਸ਼ੀਲ ਚੀਜ਼ਾਂ ਵੀ ਬਰਾਮਦ ਕੀਤੀਅ ਗਈਆਂ।

ਹੋਮਲੈਂਡ ਸਕਿਓਰਿਟੀ ਜਾਂਚਕਰਤਾਵਾਂ ਨੇ ਕਿਹਾ ਕਿ ਦੋਸ਼ੀ ਨੇ ਇਕ ਸਾਲ ਦੇ ਬੱਚੇ ਨਾਲ ਬਹੁਤ ਹੀ ਘਿਨੌਣਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਇਹ ਪੁਖਤਾ ਕਰਨਾ ਬਹੁਤ ਜ਼ਰੂਰੀ ਹੈ ਕਿ ਇਹ ਹੈਵਾਨ ਫਿਰ ਕਦੇ ਕਿਸੇ ਬੱਚੇ ਨੂੰ ਨੁਕਸਾਨ ਨਾ ਪਹੁੰਚਾਵੇ। ਲੌਕਹਾਰਟ ਨੂੰ ਉਸ ਦੇ ਅਪਰਾਧਾਂ ਲਈ ਮਾਰਚ ਮਹੀਨੇ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ।


author

Baljit Singh

Content Editor

Related News