ਅਮਰੀਕਾ ਵਲੋਂ ਬਗਦਾਦ ਦੂਤਘਰ ਖਾਲੀ ਕਰਨ ਦੇ ਹੁਕਮ, ਬੰਦ ਕੀਤੀ ਵੀਜ਼ਾ ਸਰਵਿਸ

Wednesday, May 15, 2019 - 10:37 PM (IST)

ਅਮਰੀਕਾ ਵਲੋਂ ਬਗਦਾਦ ਦੂਤਘਰ ਖਾਲੀ ਕਰਨ ਦੇ ਹੁਕਮ, ਬੰਦ ਕੀਤੀ ਵੀਜ਼ਾ ਸਰਵਿਸ

ਵਾਸ਼ਿੰਗਟਨ— ਅਮਰੀਕੀ ਸਰਕਾਰ ਨੇ ਇਰਾਕ ਦੀ ਰਾਜਧਾਨੀ ਬਗਦਾਦ ਸਥਿਤ ਆਪਣੇ ਦੂਤਘਰ ਨੂੰ ਕੁਝ ਸਮੇਂ ਲਈ ਖਾਲੀ ਕਰਨ ਦਾ ਹੁਕਮ ਦਿੱਤਾ ਹੈ। ਬੁੱਧਵਾਰ ਨੂੰ ਆਏ ਟਰੰਪ ਪ੍ਰਸ਼ਾਸਨ ਵਲੋਂ ਇਕ ਹੁਕਮ ਨੂੰ ਈਰਾਨ ਦੇ ਖਤਰੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਅਮਰੀਕਾ ਨੇ ਫਾਰਸ ਦਾ ਖਾੜੀ 'ਚ ਆਪਣੇ ਜਹਾਜ਼ ਭੇਜਣੇ ਸ਼ੁਰੂ ਕਰ ਦਿੱਤੇ ਹਨ। ਅਮਰੀਕੀ ਵਿਦੇਸ਼ ਵਿਭਾਗ ਵਲੋਂ ਜਾਰੀ ਹੁਕਮ 'ਚ ਕਿਹਾ ਗਿਆ ਹੈ ਕਿ ਦੂਤਘਰ 'ਚ ਜੋ ਵੀ ਨਾਨ-ਐਮਰਜੰਸੀ ਸਟਾਫ ਹੈ, ਉਹ ਇਸ ਨੂੰ ਖਾਲੀ ਕਰਕੇ ਚਲਾ ਜਾਵੇ।

ਈਰਾਨ ਬਣ ਸਕਦੈ ਨਿਸ਼ਾਨਾ
ਬਗਦਾਦ ਤੋਂ ਇਲਾਵਾ ਇਰਬਿਲ 'ਚ ਵੀ ਦੂਤਘਰ ਦੇ ਕਰਮਚਾਰੀਆਂ ਲਈ ਹੁਕਮ ਜਾਰੀ ਕੀਤਾ ਗਿਆ ਹੈ। ਇਹ ਹੁਕਮ ਅਜੇ ਇਰਾਕ 'ਚ ਫੁੱਲ ਟਾਈਮ ਪੋਸਟਡ ਡਿਪਲੋਮੈਟਾਂ 'ਤੇ ਲਾਗੂ ਹੋਵੇਗਾ, ਜਿਨ੍ਹਾਂ ਦੀ ਤਾਇਨਾਤੀ ਦੇ ਹੁਕਮ ਵਾਈਟ ਹਾਊਸ 'ਤੋਂ ਜਾਰੀ ਕੀਤੇ ਗਏ ਸਨ। ਦੂਤਘਰ ਵਲੋਂ ਜਾਰੀ ਬਿਆਨ ਮੁਤਾਬਕ ਇਰਾਕ 'ਚ ਵੀਜ਼ਾ ਸਰਵਿਸਸ ਨੂੰ ਵੀ ਬੰਦ ਕੀਤਾ ਜਾ ਰਿਹਾ ਹੈ। ਕਾਨਟ੍ਰੈਕਟਸ ਜੋ ਸੁਰੱਖਿਆ ਪ੍ਰਦਾਨ ਕਰਨ, ਖਾਣਾ ਮੁਹੱਈਆ ਕਰਵਾਉਣ ਤੇ ਇਸ ਤਰ੍ਹਾਂ ਦੀਆਂ ਸੇਵਾਵਾਂ ਨਾਲ ਜੁੜੀਆਂ ਹਨ, ਉਨ੍ਹਾਂ ਦੀਆਂ ਸੇਵਾਵਾਂ ਫਿਲਹਾਲ ਜਾਰੀ ਰਹਿਣਗੀਆਂ। ਪਿਛਲੇ ਹਫਤੇ ਮਾਈਕ ਪੋਂਪੀਓ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਅਜਿਹੀ ਇੰਟੈਲੀਜੈਂਸ ਮਿਲੀ ਹੈ, ਜਿਸ 'ਚ ਈਰਾਨ ਦੀਆਂ ਗਤੀਵਿਧੀਆਂ ਦੇ ਬਾਰੇ 'ਚ ਜਾਣਕਾਰੀ ਦਿੱਤੀ ਗਈ ਸੀ। ਇਨ੍ਹਾਂ ਰਿਪੋਰਟਾਂ ਮੁਤਾਬਕ ਈਰਾਨੀ ਗਤੀਵਿਧੀਆਂ ਦੇ ਕਾਰਨ ਅਮਰੀਕੀ ਸੰਸਥਾਨਾਂ ਤੇ ਸਰਵਿਸ ਪਰਸਨਲ 'ਤੇ ਖਤਰਾ ਹੈ।


author

Baljit Singh

Content Editor

Related News