ਸੈਨੇਟ ਨੇ ਮਹੱਤਵਪੂਰਨ ਨਿਆਇਕ ਅਹੁਦੇ ਲਈ ਭਾਰਤੀ-ਅਮਰੀਕੀ ਦੀ ਨਿਯੁਕਤੀ ਨੂੰ ਦਿੱਤੀ ਮਨਜ਼ੂਰੀ

05/26/2017 3:43:37 PM

ਵਾਸ਼ਿੰਗਟਨ— ਅਮਰੀਕੀ ਸੈਨੇਟ ਨੇ ਤਾਕਤਵਰ ਅਪੀਲੀ ਅਦਾਲਤ 'ਚ ਇਕ ਮਹੱਤਵਪੂਰਨ ਨਿਆਇਕ ਅਹੁਦੇ ਲਈ ਭਾਰਤੀ ਮੂਲ ਦੇ ਅਮਰੀਕੀ ਜੱਜ ਅਮੂਲ ਥਾਪਰ ਦੇ ਨਾਮ ਨੂੰ ਮਨਜ਼ੂਰੀ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 6ਵੀਂ ਅਮਰੀਕੀ ਸਰਕਟ ਅਪੀਲੀ ਅਦਾਲਤ ਲਈ ਨਾਮਜ਼ਦ ਕੀਤੇ ਗਏ ਥਾਪਰ ਭਾਰਤੀ ਮੂਲ ਦੇ ਪਹਿਲੇ ਅਮਰੀਕੀ ਵਿਅਕਤੀ ਹਨ, ਪਾਰਟੀ ਲਾਈਨ 'ਤੇ ਹੋਏ ਮਤਦਾਨ 'ਚ 44 ਦੇ ਮੁਕਾਬਲੇ 52 ਵੋਟਾਂ ਹਾਸਲ ਕਰਨ ਵਾਲੇ ਥਾਪਰ ਦੇ ਨਾਮ ਦੀ ਸੈਨੇਟ ਨੇ ਪੁਸ਼ਟੀ ਕਰ ਦਿੱਤੀ ਹੈ। ਇਸ ਦੇ ਨਾਲ ਹੀ 48 ਸਾਲਾ ਥਾਪਰ ਅਮਰੀਕੀ ਸਰਕਟ ਅਦਾਲਤ ਦਾ ਹਿੱਸਾ ਬਣਨ ਵਾਲੇ ਦੂਜੇ ਦੱਖਣ ਏਸ਼ੀਆਈ ਜੱਜ ਹੋਣਗੇ। ਇਸ ਅਦਾਲਤ 'ਚ ਕੇਂਟਕੀ, ਟੇਨੇਸੀ, ਓਹੀਓ ਅਤੇ ਮਿਸ਼ੀਗਨ ਦੀਆਂ ਅਪੀਲਾਂ ਸੁਣੀਆਂ ਜਾਂਦੀਆਂ ਹਨ। ਸੈਨੇਟ ਬਹੁਮਤ ਦਲ ਦੇ ਨੇਤਾ ਮਿਚ ਮੈਕੋਨੇਲ ਨੇ ਬੀਤੇ ਵੀਰਵਾਰ ਨੂੰ ਦੱਸਿਆ, ''ਜੱਜ ਥਾਪਰ ਅਮਰੀਕਾ ਦੀ ਅਪੀਲੀ ਅਦਾਲਤ ਦੀ 6ਵੀਂ ਸਰਕਟ ਅਦਾਲਤ 'ਚ ਆਪਣਾ ਮਹੱਤਵਪੂਰਨ ਯੋਗਦਾਨ ਦੇਣਗੇ।'' ਥਾਪਰ ਵਰਤਮਾਨ 'ਚ ਅਮਰੀਕਾ ਦੀ ਇਕ ਜ਼ਿਲ੍ਹਾ ਅਦਾਲਤ 'ਚ ਸੇਵਾ ਦੇ ਰਹੇ ਹਨ। ਪਿਛਲੀ 21 ਮਾਰਚ ਨੂੰ ਉਨ੍ਹਾ ਦਾ ਨਾਮ ਇਸ ਅਹੁਦੇ ਲਈ ਚੁਣਿਆ ਗਿਆ ਸੀ। 


Related News