ਅਮਰੀਕਾ ਦੇ 7 ਸੂਬਿਆਂ ਵਿਚ ਮੌਤਾਂ ਦੀ ਗਿਣਤੀ ਸਰਕਾਰੀ ਅੰਕੜਿਆਂ ਤੋਂ 50 ਫੀਸਦੀ ਵੱਧ

Thursday, Apr 30, 2020 - 02:08 PM (IST)

ਅਮਰੀਕਾ ਦੇ 7 ਸੂਬਿਆਂ ਵਿਚ ਮੌਤਾਂ ਦੀ ਗਿਣਤੀ ਸਰਕਾਰੀ ਅੰਕੜਿਆਂ ਤੋਂ 50 ਫੀਸਦੀ ਵੱਧ

ਵਾਸ਼ਿੰਗਟਨ- ਕੋਰੋਨਾ ਵਾਇਰਸ ਨੇ ਸਭ ਤੋਂ ਵੱਧ ਤਬਾਹੀ ਅਮਰੀਕਾ ਵਿਚ ਮਚਾਈ ਹੈ। ਅਮਰੀਕਾ ਵਿਚ 60,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਦੁਨੀਆ ਦੇ ਕੁੱਲ ਪੀੜਤਾਂ ਵਿਚੋਂ ਇਕ ਤਿਹਾਈ ਪੀੜਤ ਇੱਥੇ ਹੀ ਹਨ ਭਾਵ ਦੁਨੀਆ ਭਰ ਵਿਚ ਲਗਭਗ 32 ਲੱਖ ਲੋਕ ਕੋਰੋਨਾ ਨਾਲ ਇਨਫੈਕਟਡ ਹਨ ਤੇ ਸਿਰਫ ਅਮਰੀਕਾ ਵਿਚ ਹੀ 10 ਲੱਖ ਲੋਕ ਕੋਰੋਨਾ ਦੀ ਲਪੇਟ ਵਿਚ ਹਨ। ਇਸ ਦੌਰਾਨ ਬੀਮਾਰੀ ਨਿਯੰਤਰਣ ਕੇਂਦਰ (ਸੀਡੀਸੀ) ਨੇ ਦੱਸਿਆ ਹੈ ਕਿ ਅਮਰੀਕਾ ਦੇ ਸੱਤ ਸੂਬਿਆਂ ਵਿਚ ਪਿਛਲੇ ਪੰਜ ਹਫ਼ਤਿਆਂ ਦੌਰਾਨ ਹੋਈਆਂ ਮੌਤਾਂ ਦੀ ਗਿਣਤੀ ਅਸਲ ਗਿਣਤੀ ਨਾਲੋਂ 50% ਘੱਟ ਹੈ।

ਸੀ. ਡੀ. ਸੀ. ਦਾ ਕਹਿਣਾ ਹੈ ਕਿ 7 ਸੂਬਿਆਂ ਵਿਚ ਸਰਕਾਰੀ ਗਿਣਤੀ ਨਾਲੋਂ 9000 ਮੌਤਾਂ ਵੱਧ ਹੋਈਆਂ ਹਨ। ਏਜੰਸੀ ਨੇ ਸਪੱਸ਼ਟ ਕੀਤਾ ਕਿ ਸਰਕਾਰ ਨੇ ਮੌਤਾਂ ਦਾ ਜੋ ਅੰਕੜਾ ਜਾਰੀ ਕੀਤਾ ਹੈ, ਉਸ ਵਿਚ ਸਾਰੀਆਂ ਮੌਤਾਂ ਸ਼ਾਮਲ ਨਹੀਂ ਹਨ। 8 ਮਾਰਚ ਤੋਂ 11 ਅਪ੍ਰੈਲ ਵਿਚਕਾਰ ਕੋਲੋਰਾਡੋ, ਇਲਨਾਏ, ਮੈਰੀਲੈਂਡ, ਮੈਸਾਚੁਸੇਟਸ, ਮਿਸ਼ੀਗਨ, ਨਿਊਯਾਰਕ ਅਤੇ ਨਿਊਜਰਸੀ ਵਿਚ ਸਾਰੇ ਕਾਰਣਾਂ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵਧਿਆ ਹੈ। ਨਿਊਯਾਰਕ ਵਿਚ ਪੀੜਤਾਂ ਦੀ ਗਿਣਤੀ 3 ਲੱਖ ਤੋਂ ਪਾਰ ਹੈ ਅਤੇ ਲਗਭਗ 24 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ। 
ਜ਼ਿਕਰਯੋਗ ਹੈ ਕਿ ਅਮਰੀਕੀ ਫੈਡਰਲ ਐਮਰਜੈਂਸੀ ਮੈਨਜਮੈਂਟ ਏਜੰਸੀ ਅਤੇ ਡਿਪਾਰਟਮੈਂਟ ਐਂਡ ਹਿਊਮਨ ਸਰਿਵਸ ਦੇ ਅਧਿਕਾਰੀਆਂ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਹੈ ਕਿ ਸੂਬਿਆਂ ਵਿਚ ਪਰਸਨਲ ਪ੍ਰੋਟੈਕਸ਼ਨ ਕਿੱਟ ਅਤੇ ਟੈਸਟਿੰਗ ਕਿੱਟਾਂ ਦੀ ਕਮੀ ਹੈ ਜਦੋਂ ਕਿ ਟਰੰਪ ਹਮੇਸ਼ਾ ਕਹਿੰਦੇ ਆਏ ਹਨ ਕਿ ਉਨ੍ਹਾਂ ਕੋਲ ਜ਼ਰੂਰੀ ਮੈਡੀਕਲ ਉਪਕਰਣ ਹਨ। ਉੱਥੇ ਹੀ ਦੁਨੀਆ ਭਰ ਵਿਚ 2 ਲੱਖ 25 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਲਗਭਗ 32 ਲੱਖ ਕੋਰੋਨਾ ਮਹਾਮਾਰੀ ਦੀ ਲਪੇਟ ਵਿਚ ਹਨ। 
 


author

Lalita Mam

Content Editor

Related News