ਯੂ.ਏ.ਈ. 'ਚ ਰਹਿਣ ਵਾਲੇ ਭਾਰਤੀ ਨਹੀਂ ਕਰ ਸਕਣਗੇ ਆਨਲਾਈਨ ਵੋਟਿੰਗ

Monday, Apr 15, 2019 - 06:47 PM (IST)

ਯੂ.ਏ.ਈ. 'ਚ ਰਹਿਣ ਵਾਲੇ ਭਾਰਤੀ ਨਹੀਂ ਕਰ ਸਕਣਗੇ ਆਨਲਾਈਨ ਵੋਟਿੰਗ

ਦੁਬਈ (ਭਾਸ਼ਾ)- ਸੰਯੁਕਤ ਅਰਬ ਅਮੀਰਾਤ ਵਿਚ ਰਹਿ ਰਹੇ ਭਾਰਤੀਆਂ ਲਈ 2019 ਦੀਆਂ ਚੋਣਾਂ ਵਿਚ ਆਨਲਾਈਨ ਵੋਟਿੰਗ ਦੀ ਸਹੂਲਤ ਨਹੀਂ ਹੋਵੇਗੀ। ਦੁਬਈ ਵਿਚ ਭਾਰਤ ਦੇ ਵਣਜ ਸਫਾਰਤਖਾਨੇ ਨੇ ਉਨ੍ਹਾਂ ਅਫਵਾਹਾਂ ਨੂੰ ਰੱਦ ਕਰਦੇ ਹੋਏ ਇਹ ਗੱਲ ਕਹੀ, ਜਿਸ ਵਿਚ ਕਿਹਾ ਗਿਆ ਸੀ ਕਿ ਪ੍ਰਵਾਸੀ ਭਾਰਤੀ ਆਮ ਚੋਣਾਂ ਵਿਚ ਆਨਲਾਈਨ ਵੋਟ ਪਾ ਸਕਦੇ ਹਨ। ਪ੍ਰਵਾਸੀ ਭਾਰਤੀਆਂ ਨੇ ਸ਼ਿਕਾਇਤ ਕੀਤੀ ਸੀ ਕਿ ਸੋਸ਼ਲ ਮੀਡੀਆ ਪਲੇਟਫਾਰਮ ਭਰਮ ਫੈਲਾਉਣ ਵਾਲੇ ਅਜਿਹੇ ਸੰਦੇਸ਼ਾਂ ਨਾਲ ਭਰਿਆ ਹੋਇਆ ਹੈ ਕਿ ਐਨ.ਆਰ.ਆਈ. 2019 ਦੀਆਂ ਚੋਣਾਂ ਵਿਚ ਆਨਲਾਈਨ ਵੋਟਿੰਗ ਕਰ ਸਕਦੇ ਹਨ।

ਦੁਬਈ ਵਿਚ ਭਾਰਤ ਦੇ ਕੌਂਸਲ ਜਨਰਲ ਵਿਪੁਲ ਨੇ ਐਤਵਾਰ ਨੂੰ ਕਿਹਾ ਕਿ 2019 ਦੀਆਂ ਚੋਣਾਂ ਵਿਚ ਈ ਵੋਟਿੰਗ ਨਹੀਂ ਹੋਵੇਗੀ। ਉਨ੍ਹਾਂ ਨੇ ਖਲੀਜ਼ ਟਾਈਮਜ਼ ਨੂੰ ਦੱਸਿਆ ਕਿ ਕੋਈ ਵੀ ਨੈਸ਼ਨਲ ਵੋਟਰਸ ਸਰਵਿਸ ਪੋਰਟਲ (ਐਨ.ਪੀ.ਐਸ.ਪੀ.) ਵਿਚ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ ਅਤੇ ਇਹ ਯਕੀਨੀ ਕਰ ਸਕਦਾ ਹੈ ਕਿ ਉਸ ਦਾ ਨਾਂ ਵੋਟਰ ਸੂਚੀ ਵਿਚ ਹੈ। ਉਨ੍ਹਾਂ ਨੇ ਕਿਹਾ ਕਿ ਵੋਟਿੰਗ ਦਾ ਇਕੋ ਇਕ ਤਰੀਕਾ ਇਹ ਹੈ ਕਿ ਵਿਅਕਤੀ ਨੂੰ ਆਪਣੇ ਲੋਕ ਸਭਾ ਖੇਤਰ ਵਿਚ ਵਿਅਕਤੀਗਤ ਤੌਰ 'ਤੇ ਮੌਜੂਦ ਹੋਣਾ ਹੋਵੇਗਾ।


author

Sunny Mehra

Content Editor

Related News