ਦੱਖਣੀ ਕੋਰੀਆ ''ਚ ਤਪਾਹ ਤੂਫਾਨ ਕਾਰਨ ਮਚੀ ਤਬਾਹੀ, 30 ਲੋਕ ਜ਼ਖਮੀ

09/23/2019 1:46:59 PM

ਸਿਓਲ— ਦੱਖਣੀ ਕੋਰੀਆ ਦੇ ਦੱਖਣੀ ਖੇਤਰ 'ਚ ਤਪਾਹ ਤੂਫਾਨ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਅਤੇ ਇਸ ਕਾਰਨ ਤਕਰੀਬਨ 30 ਲੋਕ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਨਿੱਜੀ ਨਿਊਜ਼ ਚੈਨਲ ਮੁਤਾਬਕ ਜ਼ਖਮੀਆਂ 'ਚ 3 ਪੁਲਸ ਕਰਮਚਾਰੀ ਤੇ ਹੋਰ ਫਾਇਰ ਫਾਈਟਰਜ਼ ਸ਼ਾਮਲ ਹਨ।

PunjabKesari

ਤੂਫਾਨ ਕਾਰਨ ਆਏ ਹੜ੍ਹ ਨੇ 60 ਤੋਂ ਵਧੇਰੇ ਸੜਕਾਂ ਪਾਣੀ 'ਚ ਡੋਬ ਦਿੱਤੀਆਂ ਹਨ, ਜਿਸ ਕਾਰਨ ਲੋਕਾਂ ਦਾ ਲੰਘਣਾ ਮੁਸ਼ਕਲ ਹੋ ਗਿਆ ਹੈ। ਖਰਾਬ ਮੌਸਮ ਕਾਰਨ ਕਈ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਇਲਾਵਾ ਦਰਜਨਾਂ ਟਰੇਨਾਂ ਅਤੇ ਕਿਸ਼ਤੀ ਸੇਵਾਵਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਰਾਹਤ ਤੇ ਬਚਾਅ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਕਈ ਥਾਵਾਂ 'ਤੇ ਮਲਬੇ 'ਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੇ ਕੰਮ 'ਚ ਬਚਾਅ ਕਰਮਚਾਰੀ ਜੁਟੇ ਹਨ।


Related News