ਜਾਪਾਨ : ਹਗਿਬਿਸ ਤੂਫਾਨ ’ਚ ਮਰਨ ਵਾਲਿਆਂ ਦੀ ਗਿਣਤੀ ਹੋਈ 35

Monday, Oct 14, 2019 - 09:01 AM (IST)

ਜਾਪਾਨ : ਹਗਿਬਿਸ ਤੂਫਾਨ ’ਚ ਮਰਨ ਵਾਲਿਆਂ ਦੀ ਗਿਣਤੀ ਹੋਈ 35

ਟੋਕੀਓ- ਜਾਪਾਨ ’ਚ ਐਤਵਾਰ ਨੂੰ ਆਏ ਸ਼ਕਤੀਸ਼ਾਲੀ ਹਗਿਬਿਸ ਤੂਫਾਨ ਦੇ ਕਹਿਰ ਨਾਲ ਮਰਨ ਵਾਲਿਆਂ ਦੀ ਗਿਣਤੀ 35 ਹੋ ਗਈ ਹੈ ਤੇ ਹੋਰ ਕਈ ਜ਼ਖਮੀ ਹੋ ਗਏ ਹਨ ਜਦਕਿ 16 ਲੋਕ ਅਜੇ ਵੀ ਲਾਪਤਾ ਹਨ। ਇਹ ਤੂਫਾਨ ਸਥਾਨਕ ਸਮੇਂ ਅਨੁਸਾਰ 1.30 ਵਜੇ ਆਇਆ। ਟੋਕੀਓ ਮਹਾਨਗਰ ਖੇਤਰ ਦੇ ਇਕ ਲੱਖ ਚਾਲੀ ਹਜ਼ਾਰ ਤੋਂ ਜ਼ਿਆਦਾ ਘਰਾਂ ’ਚ ਲੋਕ ਬਿਨਾਂ ਬਿਜਲੀ ਦੇ ਰਹਿ ਰਹੇ ਹਨ।

PunjabKesari

ਇਸ ਦਰਮਿਆਨ ਮੀਡੀਆ ’ਚ ਆਈਆਂ ਖਬਰਾਂ ਅਨੁਸਾਰ ਜ਼ਖਮੀਆਂ ਦੀ ਗਿਣਤੀ 149 ਹੈ। ਸਰਕਾਰ ਅਨੁਸਾਰ 12 ਸੂਬਿਆਂ ’ਚ ਘੱਟ ਤੋਂ ਘੱਟ 48 ਥਾਵਾਂ ’ਤੇ ਜ਼ਮੀਨ ਖਿਸਕਣ ਅਤੇ 9 ਨਦੀਆਂ ਦੇ ਕੰਢੇ ਟੁੱਟਣ ਦੀ ਸੂਚਨਾ ਹੈ। ਪੂਰੇ ਦੇਸ਼ ’ਚ ਬਚਾਅ ਅਤੇ ਰਾਹਤ ਕੰਮਾਂ ਲਈ 27 ਹਜ਼ਾਰ ਆਤਮ-ਰੱਖਿਆ ਬਲ ਦੇ ਕਰਮਚਾਰੀਆਂ ਨੂੰ ਰਾਹਤ ਕੰਮਾਂ ’ਤੇ ਲਾਇਆ ਗਿਆ ਹੈ। ਚਿਕੁਮਾ ਨਦੀ ਦੇ ਬੰਨ੍ਹ ਟੁੱਟਣ ਨਾਲ ਨਾਗਾਨੋ ਸੂਬੇ ’ਚ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਇਸ ਨਾਲ ਰਿਹਾਇਸ਼ੀ ਖੇਤਰਾਂ ’ਚ ਜ਼ਬਰਦਸਤ ਹੜ੍ਹ ਆ ਗਿਆ। ਨਾਗਾਨੋ ਸਟੇਸ਼ਨ ਦੇ ਕੋਲ ਈਸਟ ਜਾਪਾਨ ਰੇਲ ਕੰਪਨੀ ਦੇ ਰੇਲਯਾਰਡ ਖੜ੍ਹੀ ਬੁਲੇਟ ਟ੍ਰੇਨ ਵੀ ਡੁੱਬ ਗਈ ਹੈ।

PunjabKesari

 

ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਕਿਹਾ ਕਿ ਲੋਕਾਂ ਨੂੰ ਇਸ ਤੂਫਾਨ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਇਕ ਐਮਰਜੈਂਸੀ ਟੀਮ ਦਾ ਗਠਨ ਕੀਤਾ ਜਾ ਰਿਹਾ ਹੈ, ਜੋ ਤੂਫਾਨ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਵੀ ਲਵੇਗੀ।


Related News