ਆਸਟ੍ਰੀਆ ''ਚ ਹਿੰਸਕ ਹਮਲੇ ''ਚ ਦੋ ਔਰਤਾਂ ਦੀ ਹੱਤਿਆ

Saturday, Jun 06, 2020 - 07:09 PM (IST)

ਆਸਟ੍ਰੀਆ ''ਚ ਹਿੰਸਕ ਹਮਲੇ ''ਚ ਦੋ ਔਰਤਾਂ ਦੀ ਹੱਤਿਆ

ਵਿਆਨਾ (ਸਿਨਹੂਆ): ਆਸਟ੍ਰੀਆ ਦੇ ਦੱਖਣੀ ਸੂਬੇ ਕਾਰਿਨਥੀਆ ਵਿਚ ਸ਼ਨੀਵਾਰ ਦੀ ਸਵੇਰੇ ਹਿੰਸਕ ਹਮਲਿਆਂ ਵਿਚ ਦੋ ਔਰਤਾਂ ਦੀ ਮੌਤ ਹੋ ਗਈ ਜਦਕਿ ਪੁਲਸ ਨੇ ਕਾਤਲ ਨੂੰ ਫੜਨ ਦੇ ਲਈ ਵਿਆਪਕ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੀ ਜਾਣਕਾਰੀ ਸਥਾਨਕ ਮੀਡੀਆ ਵਲੋਂ ਦਿੱਤੀ ਗਈ ਹੈ।

ਇਸ ਦੌਰਾਨ ਪੁਲਸ ਨੇ ਇਕ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਰਨਬਰਗ ਵਿਚ ਇਕ 62 ਸਾਲਾ ਔਰਤ ਦੀ ਹੱਤਿਆ ਕਰ ਦਿੱਤੀ ਗਈ ਪਰ ਕਿਸੇ ਹਥਿਆਰ ਦੀ ਵਰਤੋਂ ਨਹੀਂ ਕੀਤੀ ਗਈ ਸੀ। ਜਾਂਚ ਅਧਿਕਾਰੀਆਂ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਦੋਵਾਂ ਹੱਤਿਆਵਾਂ ਵਿਚ ਇਕ ਹੀ ਹਮਲਾਵਰ ਸ਼ਾਮਲ ਹੈ। ਪੁਲਸ ਨੇ ਸਫੈਦ ਵਾਹਨ 'ਤੇ ਸਵਾਰ ਹੱਤਿਆਰੇ ਨੂੰ ਫੜ੍ਹਨ ਦੇ ਲਈ  ਪੂਰੇ ਦੇਸ਼ ਵਿਚ ਵਿਆਪਕ ਤਲਾਸ਼ ਮੁਹਿੰਮ ਸ਼ੁਰੂ ਕੀਤੀ ਹੈ। ਸਾਰੇ ਸਰਹੱਦੀ ਇਕਾਲਿਆਂ ਵਿਚ ਸੁਰੱਖਿਆ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਕੰਮ ਵਿਚ ਪੁਲਸ ਹੈਲੀਕਾਪਟਰ ਦੀ ਵੀ ਮਦਦ ਲੈ ਰਹੀ ਹੈ। ਹੱਤਿਆ ਦੇ ਕਾਰਣਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਸਥਾਨਕ ਮੀਡੀਆ ਨੇ ਹੱਤਿਆਰੇ ਦੇ ਕੋਲ ਦੀ ਸਰਹੱਦ ਤੋਂ ਇਟਲੀ ਭੱਜ ਜਾਣ ਦਾ ਖਦਸ਼ਾ ਜਤਾਇਆ ਹੈ।


author

Baljit Singh

Content Editor

Related News